ਸਰੀ ਦੇ ਇਸ ਗੱਭਰੂ ਨੇ ਬਾਕਸਿੰਗ 'ਚ ਦਿਖਾਇਆ ਦਮ, ਜਿੱਤੀ ਪਹਿਲੀ ਚੈਂਪੀਅਨ ਬੈਲਟ

09/20/2017 11:29:22 AM

ਸਰੀ— ਟੀਮ ਕੈਨੇਡਾ ਦੇ ਬਾਕਸਰ ਐਰਿਕ ਬਾਸਰਨ ਨੇ ਮੈਕਸੀਕੋ ਨੂੰ ਕਰਾਰੀ ਮਾਤ ਦਿੱਤੀ ਅਤੇ ਬਹਿਤਰੀਨ ਜਿੱਤ ਪ੍ਰਾਪਤ ਕੀਤੀ। ਉਸ ਨੇ ਦੋ ਮੈਚਾਂ 'ਚ ਜਿੱਤ ਪ੍ਰਾਪਤ ਕੀਤੀ ਅਤੇ ਪਰਿਵਾਰ ਦਾ ਮਾਣ ਵਧਾਇਆ। ਸਰੀ 'ਚ ਰਹਿਣ ਵਾਲਾ ਇਹ ਗੱਭਰੂ 18 ਸਾਲਾਂ ਦਾ ਹੈ ਅਤੇ ਇਸ ਨੇ ਆਪਣੇ ਕਰੀਅਰ ਦੀ ਪਹਿਲੀ ਚੈਂਪੀਅਨ ਬੈਲਟ ਜਿੱਤ ਲਈ ਹੈ।

ਉਸ ਨੂੰ 'ਬੈੱਸਟ ਬਾਉਟ' ਅਤੇ 'ਬੈੱਸਟ ਬਾਕਸਰ' ਦਾ ਖਿਤਾਬ ਮਿਲਿਆ। ਉਸ ਨੇ ਯੁਨਾਈਟਡ ਬਾਕਸਿੰਗ ਕਲੱਬ ਦੇ ਮੇਲੀ ਗਾਲਾ 'ਚ ਇਹ ਹੰਭਲਾ ਮਾਰਿਆ। ਤੁਹਾਨੂੰ ਦੱਸ ਦਈਏ ਕਿ ਮੇਲੀ ਗਾਲਾ ਫੰਡਰੇਜ਼ਿੰਗ ਪ੍ਰੋਗਰਾਮਾਂ ਤਹਿਤ ਬੱਚਿਆਂ ਦੇ ਦਾਨ ਲਈ ਰਾਸ਼ੀ ਜਮ੍ਹਾਂ ਕਰਦੀ ਹੈ। ਇਹ ਮੈਚ ਵਿਨੀਪੈੱਗ 'ਚ ਆਯੋਜਿਤ ਕੀਤਾ ਗਿਆ ਸੀ । ਬਾਰਸਨ ਨੇ 56 ਕਿਲੋ ਕੈਟਗਰੀ 'ਚ ਹਿੱਸਾ ਲਿਆ ਅਤੇ ਮੈਕਸੀਕੋ ਨੂੰ 3-0 ਨਾਲ ਹਰਾ ਦਿੱਤਾ। ਉਸ ਨੂੰ ਕੈਨੇਡਾ ਦੇ ਸਾਬਕਾ ਬਾਕਸਰ ਮੁਖੀ ਜੋਹਨ ਓ ਸ਼ੀਆ ਨੇ ਪੁਰਸਕਾਰ ਨਾਲ ਨਵਾਜ਼ਿਆ। 9 ਸਤੰਬਰ ਨੂੰ ਹੋਏ ਇਸ ਮੈਚ ਨੂੰ ਦੇਖਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਸੀ। ਖੇਡੇ ਗਏ 10 ਮੈਚਾਂ 'ਚੋਂ 7 ਮੈਚਾਂ ਦੇ ਇਨਾਮ ਕੈਨੇਡਾ ਦੀ ਝੋਲੀ ਪਏ।