37 ਸਾਲ ਪਹਿਲਾਂ ਹੋਏ ਕਤਲਾਂ ਦੇ ਮਾਮਲੇ ਵਿਚ ਸੂਰੀਨਾਮ ਦੇ ਰਾਸ਼ਟਰਪਤੀ ਨੂੰ ਹੋਈ 20 ਸਾਲ ਦੀ ਸਜ਼ਾ

11/30/2019 8:20:08 PM

ਪਾਰਾਮਾਰੀਬੋ- ਸੂਰੀਨਾਮ ਦੇ ਰਾਸ਼ਟਰਪਤੀ ਡੇਜ਼ੀ ਬੋਓਟਰਸ ਨੂੰ ਇਕ ਫੌਜੀ ਅਦਾਲਤ ਨੇ ਆਪਣੇ ਡਿਪਲੋਮੈਟਿਕ ਵਿਰੋਧੀਆਂ ਦੇ ਕਤਲ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ 1982 ਦਾ ਹੈ ਜਦੋਂ ਬੋਓਟਰਸ ਦੱਖਣੀ ਅਮਰੀਕੀ ਦੇਸ਼ ਦੇ ਤਾਨਾਸ਼ਾਹ ਸਨ।

ਬੋਓਟਰਸ ਦੇ ਵਕੀਲ ਇਰਵਿਨ ਕੈਨਹਈ ਨੇ ਕਿਹਾ ਕਿ ਰਾਸ਼ਟਰਪਤੀ ਅਜੇ ਚੀਨ ਯਾਤਰੀ 'ਤੇ ਹਨ ਤੇ ਅਗਲੇ ਹਫਤੇ ਵਾਪਸ ਆਉਣ ਤੋਂ ਬਾਅਦ ਫੈਸਲੇ ਦੇ ਖਿਲਾਫ ਅਪੀਲ ਕਰਨਗੇ। ਦਸੰਬਰ ਕਤਲਾਂ ਨਾਮ ਨਾਲ ਮਸ਼ਹੂਰ ਇਸ ਮਾਮਲੇ ਨੇ ਹਮੇਸ਼ਾ ਹੋਓਟਰਸ ਦੇ ਕਾਰਜਕਾਲ ਨੂੰ ਖਰਾਬ ਕੀਤਾ ਹੈ, ਜਿਸ ਵਿਚ ਸ਼ਾਸਨਕਾਲ ਦੌਰਾਨ 13 ਨਾਗਰਿਕਾਂ ਤੇ ਦੋ ਫੌਜ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਉਥੇ ਬੋਓਟਰਸ ਨੇ ਹਮੇਸ਼ਾ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮਾਰੇ ਗਏ ਲੋਕਾਂ ਨੂੰ ਸੀ.ਆਈ.ਏ. ਦੀ ਮਦਦ ਨਾਲ ਤਖਤਾਪਲਟ ਦੇ ਖਿਲਾਫ ਕਾਰਵਾਈ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਭੱਜਣ ਦੀ ਕੋਸ਼ਿਸ਼ ਦੌਰਾਨ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ।

Baljit Singh

This news is Content Editor Baljit Singh