ਸੁਨਕ ਦੀ ਵਧੀ ਮੁਸ਼ਕਲ, ਐਂਬੂਲੈਂਸ ਕਰਮਚਾਰੀ ਕਰਨਗੇ ਹੜਤਾਲ

01/24/2023 1:27:47 PM

ਲੰਡਨ (ਵਾਰਤਾ): ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਿਸ਼ੀ ਸੁਨਕ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਨਰਸਾਂ ਤੋਂ ਬਾਅਦ ਹੁਣ ਬ੍ਰਿਟੇਨ ਦੇ ਉੱਤਰ-ਪੱਛਮ ਵਿਚ ਜੀਐਮਬੀ ਯੂਨੀਅਨ ਦੇ ਐਂਬੂਲੈਂਸ ਕਰਮਚਾਰੀ ਵਧਦੀ ਮਹਿੰਗਾਈ ਅਤੇ ਰਹਿਣ ਦੀ ਵਧ ਰਹੀ ਲਾਗਤ ਦੇ ਵਿਚਕਾਰ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਹੜਤਾਲ 'ਤੇ ਜਾਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! 3 ਸਾਲ ਦਾ ਬੱਚਾ ਬੋਲਦਾ ਹੈ 7 ਭਾਸ਼ਾਵਾਂ

ਜੀਐਮਬੀ ਦੇ ਰਾਸ਼ਟਰੀ ਸਕੱਤਰ ਰੇਚਲ ਹੈਰੀਸਨ ਨੇ ਦੱਸਿਆ ਕਿ “ਜੀਐਮਬੀ ਐਂਬੂਲੈਂਸ ਚਾਲਕ ਗੁੱਸੇ ਵਿੱਚ ਹਨ।ਸਰਕਾਰ ਨੂੰ ਸਾਡਾ ਸੰਦੇਸ਼ ਸਪੱਸ਼ਟ ਹੈ - ਹੁਣੇ ਭੁਗਤਾਨ ਕਰੋ।'' ਨਾਰਥ ਵੈਸਟ ਐਂਬੂਲੈਂਸ ਸੇਵਾ ਦੇ ਕਰਮਚਾਰੀ ਮੰਗਾਂ ਪੂਰੀਆਂ ਨਾ ਹੋਣ 'ਤੇ 6 ਅਤੇ 20 ਫਰਵਰੀ ਅਤੇ 6 ਅਤੇ 20 ਮਾਰਚ ਨੂੰ ਚਾਰ ਵਾਰ ਹੋਰ ਵਿਰੋਧ ਪ੍ਰਦਰਸ਼ਨ ਕਰਨਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana