ਦੁਨੀਆ ਦੇ ਸਭ ਤੋਂ ਵੱਡੇ ਘਰ ''ਚ ਰਹਿੰਦਾ ਹੈ ਇਸ ਦੇਸ਼ ਦਾ ਸੁਲਤਾਨ, ਹਰ ਚੀਜ਼ ਹੈ ਸੋਨੇ ਦੀ

09/11/2019 10:52:41 PM

ਬੁਰਨੇਈ - ਆਇਲ ਕਿੰਗ ਦੇ ਨਾਂ ਨਾਲ ਮਸ਼ਹੂਰ ਦੁਨੀਆ ਦੇ ਸਭ ਤੋਂ ਮਹਿੰਗੇ ਅਤੇ ਵੱਡੇ ਘਰ ਦੇ ਮਾਲਿਕ ਹਸਨਲ ਬੋਲਕੀਆ ਬੁਰਨੇਈ ਦੇਸ਼ ਦੇ ਸੁਲਤਾਨ ਹੈ। 27.7 ਬਿਲੀਅਨ ਡਾਲਰ ਦੀ ਅਨੁਮਾਨਿਤ ਜਾਇਦਾਦ ਦੇ ਮਾਲਿਕ ਹਰ ਮਿੰਟ 5400 ਯੂਰੋ ਕਮਾਉਂਦੇ ਹਨ, ਉਨ੍ਹਾਂ ਦੇ ਘਰ 'ਚ ਹਰ ਚੀਜ਼ ਸੋਨੇ ਦੀ ਹੈ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਸ਼ਾਮਲ 'ਇਸਤਾਨਾ ਨੁਰੂਲ ਇਮਾਨ ਪੈਲੇਸ' ਨੂੰ ਦੁਨੀਆ ਦੇ ਸਭ ਤੋਂ ਵੱਡੇ ਰਿਹਾਇਸ਼ੀ ਘਰ ਦੇ ਤੌਰ 'ਤੇ ਥਾਂ ਦਿੱਤੀ ਗਈ ਹੈ। ਬੇਸ਼ੁਮਾਰ ਦੌਲਤ ਦੇ ਧਨੀ ਸੁਲਤਾਨ ਦੀਆਂ 3 ਪਤਨੀਆਂ ਅਤੇ 8 ਬੱਚੇ ਹਨ।

ਉਨ੍ਹਾਂ ਦਾ ਡ੍ਰਾਇੰਗ ਰੂਮ ਹੀਰੇ ਅਤੇ ਹੋਰ ਨਗ ਵਾਲੇ ਪੱਥਰ ਨਾਲ ਜੁੜਿਆ ਹੋਇਆ ਹੈ।

ਸੁਲਤਾਨ ਦਾ ਆਪਣਾ ਦਰਬਾਰ ਅਤੇ ਬੈਠਣ ਦੀ ਥਾਂ ਸੋਨੇ ਨਾਲ ਬਣੀ ਹੈ।

ਉਨ੍ਹਾਂ ਦੇ ਘਰ ਦੇ ਸ਼ੀਸ਼ੇ ਤੋਂ ਲੈ ਕੇ ਵਾਸ਼ ਬੇਸਿਨ ਸਾਰੇ ਕੁਝ ਸੋਨੇ ਦਾ ਹੈ।

ਹਸਨਲਾਲ ਦੀ ਆਪਣੀ ਕਾਰ ਵੀ ਪੂਰੀ ਤਰ੍ਹਾਂ ਨਾਲ ਸੋਨੇ ਨਾਲ ਬਣੀ ਹੈ।

ਉਨ੍ਹਾਂ ਦਾ ਆਪਣਾ ਪ੍ਰਾਈਵੇਟ ਪਲੇਨ ਵੀ ਸੋਨੇ ਦਾ ਹੀ ਬਣਿਆ ਹੈ।

Khushdeep Jassi

This news is Content Editor Khushdeep Jassi