ਇਰਾਕ ਵਿਚ ਊਰਜਾ ਪਲਾਂਟ ''ਤੇ ਹੋਇਆ ਆਤਮਘਾਤੀ ਹਮਲਾ, 7 ਦੀ ਮੌਤ

09/02/2017 5:31:39 PM

ਸਮਾਰਾ— ਇਰਾਕ ਦੀ ਰਾਜਧਾਨੀ ਬਗਦਾਦ ਵਿਚ ਸ਼ਨੀਵਾਰ ਨੂੰ ਇਕ ਊਰਜਾ ਪਲਾਂਟ 'ਤੇ ਹੋਏ ਆਤਮਘਾਤੀ ਹਮਲੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਇਕ ਇਰਾਕੀ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਰਾਜਧਾਨੀ ਤੋਂ ਉੱਤਰ ਵਿਚ ਕਰੀਬ 100 ਕਿਲੋਮੀਟਰ ਦੂਰ ਹਥਿਆਰਬੰਦ ਅਤੇ ਗ੍ਰੇਨੇਡ ਲਏ ਅਤੇ ਵਿਸਫੋਟਕ ਬੈਲਟ ਪਾਏ 3 ਹਮਲਾਵਰ ਸਮਾਰਾ ਵਿਚ ਇਕ ਊਰਜਾ ਪਲਾਂਟ ਵਿਚ ਦਾਖਲ ਹੋਏ। ਅਧਿਕਾਰੀ ਨੇ ਦੱਸਿਆ,''ਸ਼ੁਰੂਆਤੀ ਜਾਂਚ ਦੌਰਾਨ ਹਮਲਾਵਰਾਂ ਨੇ ਪਲਾਂਟ ਦੇ ਕਰਮਚਾਰੀਆਂ 'ਤੇ ਹਮਲਾ ਕੀਤਾ, ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋਗਏ।'' ਇਸ ਮਗਰੋਂ ਮੌਕੇ 'ਤੇ ਪਹੁੰਚੇ ਸੁਰੱਖਿਆ ਬਲਾਂ ਨੇ 2 ਆਤਮਘਾਤੀ ਹਮਲਾਵਰਾਂ ਨੂੰ ਮਾਰ ਗਿਰਾਇਆ ਅਤੇ 3 ਕਰਮਚਾਰੀਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਹਮਲੇ ਦੀ ਤੱਤਕਾਲ ਕਿਸੇ ਵੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਇਰਾਕ ਵਿਚ ਲਗਾਤਾਰ ਆਤਮਘਾਤੀ ਹਮਲੇ ਕਰਦਾ ਰਹਿੰਦਾ ਹੈ।