...ਜਦੋਂ ਅਚਾਨਕ ਹੀ ਕਾਰ ਨਾਲ ਕੰਗਾਰੂ ਦੀ ਹੋਈ ਭਿਆਨਕ ਟੱਕਰ (ਵੀਡੀਓ)

09/21/2017 2:04:08 PM

ਕੁਈਂਸਲੈਂਡ— ਜੇਕਰ ਤੁਸੀਂ ਕਿਤੇ ਡਰਾਈਵ 'ਤੇ ਜਾ ਰਹੇ ਹੋ ਅਤੇ ਸੜਕ 'ਤੇ ਸਿਰਫ 1-2 ਕਾਰਾਂ ਹੀ ਦਿਸ ਰਹੀਆਂ ਹੋਣ ਤਾਂ ਡਰਾਈਵ ਕਰਨ ਦਾ ਮਜ਼ਾ ਹੀ ਕੁੱਝ ਹੋਰ ਹੁੰਦਾ ਪਰ ਜੇਕਰ ਅਚਾਨਕ ਹੀ ਤੁਹਾਡੀ ਕਾਰ ਦੇ ਸਾਹਮਣੇ ਕੋਈ ਛਾਲ ਮਾਰ ਦੇਵੇ ਤਾਂ ਕੀ ਹੋਵੇਗਾ? ਅਜਿਹਾ ਹੀ ਕੁੱਝ ਹੋਇਆ ਆਸਟਰੇਲੀਆ ਦੇ ਕੁਈਂਸਲੈਂਡ ਵਿਚ, ਮਾਊਂਟ ਈਸਾ ਦੇ ਕਰੀਬ ਇਕ ਖੁੱਲ੍ਹੀ ਸੜਕ ਉੱਤੇ ਡਰਾਈਵ ਕਰ ਰਹੇ ਇਕ ਸ਼ਖਸ ਨਾਲ । 
ਉਹ ਆਰਾਮ ਨਾਲ ਆਪਣੀ ਹੀ ਧੁਨ ਵਿਚ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦੇ ਹੋਏ ਡਰਾਈਵ ਕਰ ਰਿਹਾ ਸੀ ਕਿ ਹੀ ਉਦੋਂ ਸੜਕ ਦੇ ਖੱਬੇ ਪਾਸੇ ਦੇ ਮੈਦਾਨ ਤੋਂ ਇਕ ਕੰਗਾਰੂ ਭੱਜਦਾ ਹੋਇਆ ਆਇਆ ਅਤੇ ਕਾਰ ਦੀ ਵਿੰਡਸ਼ੀਲਡ ਨਾਲ ਟਕਰਾ ਕੇ ਦੂਜੇ ਪਾਸੇ ਨਿਕਲ ਗਿਆ । ਟੱਕਰ ਇੰਨੀ ਜ਼ੋਰਦਾਰ ਸੀ ਕਿ ਡਰਾਈਵਰ ਵਾਲੀ ਸਾਈਡ ਦੀ ਵਿੰਡਸ਼ੀਲਡ ਬੁਰੀ ਤਰ੍ਹਾਂ ਨਾਲ ਡੈਮੇਜ ਹੋ ਗਈ । ਵਿੰਡਸ਼ੀਲਡ ਡੈਮੇਜ ਹੋਣ ਕਾਰਨ ਡਰਾਈਵਰ ਨੂੰ ਅੱਗੇ ਦਿਸਣਾ ਬੰਦ ਹੋ ਗਿਆ ਤਾਂ ਉਸ ਨੇ ਕਾਰ ਇਕ ਪਾਸੇ ਰੋਕ ਦਿੱਤੀ ਅਤੇ ਬਾਹਰ ਨਿਕਲ ਦੇ ਦੇਖਿਆ ਤਾਂ ਕੰਗਾਰੂ ਨਹੀਂ ਸੀ। ਦੱਸਣਯੋਗ ਹੈ ਕਿ ਜਿਸ ਤਰ੍ਹਾਂ ਟੱਕਰ ਹੋਈ ਉਸ ਨੂੰ ਦੇਖਦੇ ਹੋਏ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ ਕਿ ਉਹ ਵੀ ਬੁਰੀ ਹਾਲਤ ਵਿਚ ਹੋਵੇਗਾ ।