ਇਕ ਖਾਸ ਮੌਕੇ ਲਈ ਸਜਾਵਟ ਦਾ ਅਜਿਹਾ ਨਮੂਨਾ, ਬਿਨ੍ਹਾਂ ਸਿਰ ਦੇ ਦਿਸ ਰਿਹਾ ਸੀ ਵਿਅਕਤੀ

09/24/2017 2:13:46 PM

ਟੇਨਸੀ,(ਬਿਊਰੋ)— ਇਕ ਘਰ ਦੇ ਗਰਾਜ ਦੇ ਬਾਹਰ ਕਿਸੇ ਸ਼ਖਸ ਦੀ ਸਿਰ ਕੱਟੀ ਲਾਸ਼ ਪਈ ਹੋਈ ਸੀ। ਕੋਈ ਵੀ ਦੇਖ ਕੇ ਅੰਦਾਜ਼ਾ ਲਗਾ ਸਕਦਾ ਸੀ ਕਿ ਸ਼ਟਰ ਡਿੱਗਣ ਕਾਰਨ ਸ਼ਖਸ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਗਰਾਜ ਦੇ ਸ਼ਟਰ ਉੱਤੇ ਖੂਨ ਨਾਲ ਸਣੇ ਹੱਥ ਦੇ ਨਿਸ਼ਾਨ ਵੀ ਦੇਖੇ ਜਾ ਸਕਦੇ ਹਨ। 
ਪੁਲਸ ਦੀ ਜਾਂਚ ਵਿਚ ਹੋਇਆ ਖੁਲਾਸਾ
ਗੁਆਂਡੀਆਂ ਨੇ ਇਸ ਸ਼ੱਕੀ ਚੀਜ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਪੁਲਸ ਜਦੋਂ ਇਸ ਜਗ੍ਹਾ ਪਹੁੰਚੀ ਤਾਂ ਨਵੀਂ ਗੱਲ ਪਤਾ ਚੱਲੀ। ਅਮਰੀਕਾ ਦੇ ਟੇਨਸੀ ਵਿਚ ਘਟੀ ਇਸ ਘਚਨਾ ਦੀ ਸੱਚਾਈ ਦੱਸਦੇ ਹੋਏ ਪੁਲਸ ਨੇ ਦੱਸਿਆ ਕਿ ਇਹ ਕਿਸੇ ਦੀ ਅਸਲੀ ਲਾਸ਼ ਨਹੀਂ ਹੈ ਸਗੋਂ ਮਕਾਨ ਮਾਲਿਕ ਨੇ ਹੈਲੋਵੀਨ ਡੇ ਦੇ ਮੱਦੇਨਜਰ ਇਹ ਖਾਸ ਸਜਾਵਟ ਕਰ ਕੇ ਰੱਖੀ ਹੈ। ਪੁਲਸ ਡਿਪਾਰਟਮੈਂਟ ਨੇ ਬਕਾਇਦਾ ਫੇਸਬੈੱਕ ਪੋਸਟ ਦੇ ਰਾਹੀ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਇਨ੍ਹੀ ਦਿਨਾਂ ਕਿਸੇ ਵੀ ਰਹੱਸਮਈ ਚੀਜ ਨੂੰ ਦੇਖ ਦੇ ਉਸ ਤੋਂ ਡਰਨ ਨਾ ਕਿਉਂਕਿ ਉਹ ਨਕਲੀ ਵੀ ਹੋ ਸਕਦੀ ਹੈ। ਧਿਆਨ ਯੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੁਲਸ ਨੂੰ ਇਸ ਤਰ੍ਹਾਂ ਲੋਕਾਂ ਨੂੰ ਨਕਲੀ ਚੀਜ਼ਾਂ ਪ੍ਰਤੀ ਸੁਚੇਤ ਰਹਿਣ ਦੀ ਨਸੀਹਤ ਦੇਣੀ ਪਈ ਹੈ। ਹਾਲ ਹੀ ਵਿਚ ਨਾਰਥ ਕੈਰੋਲੀਨਾ ਵਿਚ ਇਕ ਵਿਸ਼ਾਲਕਾਏ ਜਾਨਵਰ ਦੇਖਿਆ ਗਿਆ। ਪੁਲਸ ਨੇ ਜਦੋਂ ਮਾਮਲੇ ਦੀ ਛਾਣਬੀਨ ਕੀਤੀ ਤਾਂ ਪਾਇਆ ਕਿ ਉਹ ਕੋਈ ਜਾਨਵਰ ਨਹੀਂ ਸਗੋਂ ਇਕ ਸ਼ਖਸ ਹੈ ਜਿਨ੍ਹੇ ਪੋਸ਼ਾਕ ਪਾਈ ਹੋਈ ਹੈ। ਇਸ ਦੇ ਤੁਰੰਤ ਬਾਅਦ ਪੁਲਸ ਨੂੰ ਸੋਸ਼ਲ ਮੀਡੀਆ ਰਾਹੀ ਲੋਕਾਂ ਨੂੰ ਆਗਾਹ ਕਰਨਾ ਪਿਆ ਸੀ ਕਿ ਉਹ ਅਜਿਹੇ ਕਿਸੇ ਵੀ ਜੀਵ ਨੂੰ ਸ਼ੂਟ ਨਾ ਕਰਨ।