10 ਦਿਨਾਂ ''ਚ ਬਣਾਈ ਅਜਿਹੀ ਬਾਡੀ, ਦੇਖ ਹੈਰਾਨ ਰਹਿ ਗਏ ਲੋਕ

11/17/2017 5:00:50 AM

ਮਾਸਕੋ — ਹੁਣ ਤੱਕ ਤੁਸੀਂ ਕਈ ਬਾਡੀ-ਬਿਲਡਰਜ਼ ਦੀਆਂ ਫੋਟੋਆਂ ਦੇਖਣੀਆਂ ਹੋਣਗੀਆਂ। ਕਿਸੇ ਨੇ ਜਿਮ 'ਚ ਮਿਹਨਤ ਕਰਕੇ ਬਾਡੀ ਬਣਾਈ ਤਾਂ ਕਿਸੇ ਨੇ ਸਟੀਰਾਇਡਜ਼ ਦਾ ਸਹਾਰਾ ਲਿਆ। ਪਰ ਅੱਜ ਅਸੀਂ ਤੁਹਾਨੂੰ ਉਸ ਨੌਜਵਾਨ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਸ ਨੇ ਸਿਰਫ 10 ਦਿਨਾਂ 'ਚ ਆਪਣੇ ਡੋਲੇ ਨੂੰ 10 ਇੰਚ ਵਧਾ ਲਿਆ ਸੀ, ਉਹ ਵੀ ਬਗੈਰ ਐਕਸਰਸਾਈਜ਼ ਕੀਤਿਆ।ਰੂਸ ਦੇ ਰਹਿਣ ਵਾਲੇ 21 ਸਾਲ ਦੇ ਕਿਰੀਲ ਟੇਰੀਸ਼ਨ ਨੇ ਸਿਰਫ 10 ਦਿਨਾਂ 'ਚ ਹਲਕ ਜਿਹੀ ਬਾਡੀ ਬਣਾ ਲਈ। ਇਸ ਦੇ ਲਈ ਉਨ੍ਹਾਂ ਨੇ ਇਕ ਇੰਜ਼ੈਕਸ਼ਨ ਲੈਣਾ ਸ਼ੁਰੂ ਕੀਤਾ। ਇਸ ਇੰਜ਼ੈਕਸ਼ਨ ਕਾਰਨ ਉਸ ਦੇ ਡੋਲੇ ਕਾਫੀ ਵੱਡੇ ਹੋ ਗਏ ਹਨ। ਇਹ ਇੰਜ਼ੈਕਸ਼ਨ ਕਾਫੀ ਖਤਰਨਾਕ ਹੁੰਦਾ ਹੈ। 

 


ਇਸ ਦੇ ਓਵਰਡੋਜ਼ ਨਾਲ ਮੌਤ ਤੱਕ ਹੋ ਸਕਦੀ ਹੈ। ਪਰ ਕਿਰੀਲ ਨੇ ਜਿਮ 'ਚ ਘੰਟਿਆਂ ਪਸੀਨਾ ਵਹਾਉਣ ਦੀ ਥਾਂ ਆਪਣੀ ਬਾਹ 'ਚ ਇਹ ਇੰਜ਼ੈਕਸ਼ਨ ਲਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਜੂਨ ਤੋਂ ਫੌਜ ਦੀ ਨੌਕਰੀ ਛੱਡ ਬਾਡੀ ਬਣਾਉਣੀ ਸ਼ੁਰੂ ਕਰ ਦਿੱਤੀ। 

 


ਪਹਿਲਾਂ ਉਹ ਐਕਸਰਸਾਈਜ਼ ਕਰਦਾ ਸੀ ਪਰ ਉਸ ਨੇ ਐਕਸਰਸਾਜ਼ ਛੱਡ ਹਰ ਦਿਨ ਆਪਣੇ ਬਾਂਹ 'ਚ 250 ਮਿਲੀ-ਲੀਟਰ ਦਾ ਇੰਜ਼ੈਕਸ਼ਨ ਲਾਉਣਾ ਸ਼ੁਰੂ ਕੀਤਾ। ਇਸ ਦੇ ਨਤੀਜੇ ਤੋਂ ਉਹ ਸੰਤੁਸ਼ਟ ਨਹੀਂ ਸੀ। ਇਸ ਲਈ ਉਸ ਨੇ ਰੋਜ਼ ਕਰੀਬ 1 ਲੀਟਰ ਦਾ ਇਹ ਇੰਜ਼ੈਕਸ਼ਨ ਲਾਉਣਾ ਸ਼ੁਰੂ ਕਰ ਦਿੱਤਾ।