ਪਾਕਿਸਤਾਨ ''ਚ ਵਿਦਿਆਰਥੀਆਂ ਨੇ ਜਮ ਕੇ ਲਾਏ ''ਆਜ਼ਾਦੀ'' ਦੇ ਨਾਅਰੇ

11/19/2019 6:39:28 PM

ਇਸਲਾਮਾਬਾਦ— ਪਾਕਿਸਤਾਨ 'ਚ ਸਰਕਾਰ ਦੇ ਖਿਲਾਫ ਲੋਕਾਂ ਦਾ ਵਿਰੋਧ ਵਧਦਾ ਹੀ ਜਾ ਰਿਹਾ ਹੈ। ਇਥੇ ਆਯੋਜਿਤ ਲਿਟਰੇਰੀ ਫੈਸਟ 'ਚ ਵਿਦਿਆਰਥੀਆਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਕੁਝ ਵਿਦਿਆਰਥੀ ਆਜ਼ਾਦ ਦੇ ਨਾਅਰੇ ਲਗਾ ਰਹੇ ਹਨ। ਲਿਟਰੇਰੀ ਫੈਸਟ 'ਚ ਆਜ਼ਾਦੀ ਦੇ ਨਾਅਰੇ ਲਗਾਉਣ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜੋ ਵਿਦਿਆਰਥੀ ਨਾਅਰੇ ਲਗਾ ਰਹੇ ਹਨ ਉਨ੍ਹਾਂ ਦੀ ਪਛਾਣ ਲੈਫਟ ਪ੍ਰੋਗਰੈਸਿਵ ਸਟੂਡੈਂਟ ਕਲੈਕਟਿਵ ਦੇ ਮੈਂਬਰਾਂ ਦੇ ਤੌਰ 'ਤੇ ਹੋਈ ਹੈ।

ਇਹ ਸਾਰੇ ਵਿਦਿਆਰਥੀ ਫੈਸਟ 'ਚ ਆਏ ਲੋਕਾਂ ਨੂੰ 29 ਨਵੰਬਰ ਨੂੰ ਹੋਣ ਵਾਲੇ ਮਾਰਚ 'ਚ ਸ਼ਾਮਲ ਹੋਣ ਦੀ ਅਪੀਲ ਕਰਨ ਆਏ ਸਨ। ਦੱਸ ਦਈਏ ਕਿ ਇਹ ਮਾਰਚ ਸਿੱਖਿਆ ਦੇ ਖੇਤਰ 'ਚ ਬਜਟ ਨੂੰ ਘੱਟ ਕਰਨ ਤੇ ਵਿਦਿਆਰਥੀ ਯੂਨੀਅਨ ਨੂੰ ਮੁੜ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਕੱਢਿਆ ਜਾਵੇਗਾ। ਵਾਇਰਲ ਵੀਡੀਓ ਨੂੰ ਪਾਕਿਸਤਾਨ ਦੀ ਪੱਤਰਕਾਰ ਰੇਹਮ ਖਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜਿਸ 'ਚ ਦਿਖ ਰਿਹਾ ਹੈ ਕਿ ਵਿਦਿਆਰਥੀ ਪੁਲਸ ਦੀ ਤਸ਼ੱਦਦ ਤੇ ਇਮਰਾਨ ਖਾਨ ਸਰਕਾਰ ਦੇ ਖਿਲਾਫ ਨਾਅਰੇ ਲਗਾ ਰਹੇ ਹਨ।

ਅਸਲ 'ਚ ਆਜ਼ਾਦੀ ਦਾ ਨਾਅਰਾ ਜਵਾਹਰ ਲਾਲ ਨਹਿਰ ਯੂਨੀਵਰਸਿਟੀ 'ਚ ਮਾਰਚ ਦੌਰਾਨ ਸਾਹਮਣੇ ਆਇਆ ਸੀ ਜਦੋਂ ਵਿਦਿਆਰਥੀ ਸੰਘ ਪ੍ਰਧਾਨ ਘਨੱਈਆ ਕੁਮਾਰ ਨੇ 2016 'ਚ ਹੀ ਇਹ ਨਾਅਰਾ ਲਾਇਆ ਸੀ। ਇਸ ਨਾਅਰੇ ਨੂੰ 2019 'ਚ ਹੀ ਆਈ ਫਿਲਮ ਗਲੀ ਬੁਆਏ ਦੇ ਇਕ ਗਾਨੇ 'ਚ ਵੀ ਦਿਖਾਇਆ ਸੀ। ਇਸ ਨਾਅਰੇ ਨੂੰ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ 'ਚ ਲੋਕਾਂ ਨੇ ਸਾਂਝਾ ਕੀਤਾ ਹੈ ਤੇ ਲੋਕਾਂ ਨੇ ਲਿਖਿਆ ਹੈ ਕਿ ਪਾਕਿਸਤਾਨ 'ਚ ਵੀ ਪ੍ਰਦਰਸ਼ਨ ਤੇ ਜੇ.ਐੱਨ.ਯੂ. 'ਚ ਵੀ ਪ੍ਰਦਰਸ਼ਨ, ਕੀ ਸੰਯੋਗ ਹੈ। ਕੁਝ ਲੋਕਾਂ ਨੇ ਇਸ ਦੀ ਸ਼ਲਾਘਾ ਕਰਦੇ ਹੋਏ ਲਿਖਿਆ ਕਿ ਪਾਕਿਸਤਾਨ ਨੂੰ ਇਸ ਦੀ ਲੋੜ ਹੈ।

Baljit Singh

This news is Content Editor Baljit Singh