ਨਿਊ ਮੈਕਸੀਕੋ ''ਚ ਤੇਜ਼ ਹਵਾਵਾਂ ਕਾਰਨ ਜੰਗਲ ਦੀ ਅੱਗ ''ਤੇ ਕਾਬੂ ਪਾਉਣ ''ਚ ਆ ਰਹੀਆਂ ਮੁਸ਼ਕਲਾਂ

05/09/2022 11:41:28 AM

ਲਾਸ ਵੇਗਾਸ/ਅਮਰੀਕਾ (ਏਜੰਸੀ)- ਅਮਰੀਕਾ ਦੇ ਨਿਊ ਮੈਕਸੀਕੋ ਵਿਚ ਐਤਵਾਰ ਨੂੰ ਤੇਜ਼ ਹਵਾਵਾਂ ਚੱਲਣ ਨਾਲ ਜੰਗਲ ਵਿਚ ਲੱਗੀ ਭਿਆਨਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਫਾਇਰ ਫਾਈਟਰਜ਼ ਦੀਆਂ ਪਰੇਸ਼ਾਨੀਆਂ ਹੋਰ ਵੱਧ ਗਈਆਂ। ਹਾਲਾਂਕਿ ਇਸ ਨਾਲ ਲੱਗਦੇ ਪੇਂਡੂ ਖੇਤਰ ਦੀ ਜ਼ਿਆਦਾਤਰ ਆਬਾਦੀ ਹੁਣ ਸੁਰੱਖਿਅਤ ਹੈ।

ਫਾਇਰ ਡਿਪਾਰਟਮੈਂਟ ਦੇ ਬੁਲਾਰੇ ਟੌਡ ਅਬੇਲ ਨੇ ਐਤਵਾਰ ਸ਼ਾਮ ਨੂੰ ਕਿਹਾ, 'ਇਹ ਕਾਫ਼ੀ ਚੁਣੌਤੀਪੂਰਨ ਦਿਨ ਰਿਹਾ। ਹਵਾਵਾਂ ਬੇਹੱਦ ਤੇਜ਼ ਚੱਲਣ ਲੱਗੀਆਂ ਸੀ।' ਪੇਂਡੂ ਖੇਤਰ ਦੇ ਸਭ ਤੋਂ ਵੱਡੇ ਕਸਬੇ ਨਿਊ ਮੈਕਸੀਕੋ ਦੀ ਆਬਾਦੀ ਕਰੀਬ 13,000 ਹੈ। ਅਬੇਲ ਨੇ ਦੱਸਿਆ ਕਿ ਪੂਰਬੀ ਹਿੱਸੇ ਵਿਚ ਸਥਿਤੀ ਹੁਣ ਕਾਬੂ ਵਿਚ ਹਨ। ਹਾਲਾਂਕਿ ਉਤਰੀ ਅਤੇ ਦੱਖਣੀ ਸਿਰੇ 'ਤੇ ਅੱਗ ਅਜੇ ਵੀ ਲੱਗੀ ਹੋਈ ਹੈ ਅਤੇ ਫਾਇਰ ਫਾਈਟਰਜ਼ ਲਗਾਤਾਰ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਰੀਬ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਨਾਲ ਕਰਮਚਾਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਨੈਸ਼ਨਲ ਇੰਟਰ ਏਜੰਸੀ ਫਾਇਰ ਸੈਂਟਰ' ਨੇ ਐਤਵਾਰ ਸਵੇਰੇ ਦੱਸਿਆ ਕਿ ਅੱਗ ਕਾਰਨ 20,000 ਤੋਂ ਜ਼ਿਆਦਾ ਢਾਂਚਿਆਂ 'ਤੇ ਖ਼ਤਰਾ ਮੰਡਰਾ ਰਿਹਾ ਹੈ। ਪਿਛਲੇ 2 ਹਫ਼ਤਿਆਂ ਵਿਚ ਅੱਗ ਕਾਰਨ 300 ਤੋਂ ਜ਼ਿਆਦਾ ਘਰ ਤਬਾਹ ਹੋ ਚੁੱਕੇ ਹਨ। ਅੱਗ 'ਤੇ ਪੂਰੀ ਤਰ੍ਹਾਂ ਜੁਲਾਈ ਦੇ ਅੰਤ ਤੱਕ ਹੀ ਕਾਬੂ ਪਾਇਆ ਜਾ ਸਕੇਗਾ।

cherry

This news is Content Editor cherry