ਫਰਾਂਸ ''ਚ ਵਧਦੇ ਈਧਨ ਟੈਕਸ ਦੇ ਵਿਰੋਧ ''ਚ ਜ਼ਬਰਦਸਤ ਪ੍ਰਦਰਸ਼ਨ, 1 ਦੀ ਮੌਤ ਤੇ ਦਰਜਨਾਂ ਜ਼ਖਮੀ

11/17/2018 11:49:15 PM

ਪੈਰਿਸ — ਫਰਾਂਸ ਦੇ ਵਧਦੇ ਈਧਨ ਟੈਕਸ ਦੇ ਵਿਰੁੱਧ ਥਾਂ-ਥਾਂ ਸੜਕਾਂ 'ਤੇ ਲੋਕਾਂ ਦੇ ਪ੍ਰਦਰਸ਼ਨ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 47 ਹੋਰ ਜ਼ਖਮੀ ਹੋ ਗਏ। ਇਨ੍ਹਾਂ ਪ੍ਰਦਰਸ਼ਨਾਂ ਨੂੰ ਸੰਕਟ ਨਾਲ ਘਿਰੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਲਈ ਨਵੀਂ ਚੁਣੌਤੀ ਦੱਸਿਆ ਜਾ ਰਿਹਾ ਹੈ।

ਸੈਵੋ ਖੇਤਰ 'ਚ ਸੀਨੀਅਰ ਅਧਿਕਾਰੀਆਂ ਲੁਇਸ ਲਾਂਗਿਅਰ ਨੇ ਦੱਸਿਆ ਕਿ ਚਾਂਬੇਰੀ ਨੇੜੇ ਪੋਂਟ-ਡਿ-ਬਿਊਵੋਇਸੀਨ 'ਚ ਜਾਮ 'ਚ ਫਸਣ ਤੋਂ ਬਾਅਦ ਘਬਰਾ ਕੇ ਡਰਾਈਵਰ ਨੇ ਗੱਡੀ ਤੇਜ਼ ਕਰ ਦਿੱਤੀ ਅਤੇ ਇਕ ਪ੍ਰਦਰਸ਼ਨਕਾਰੀ ਦੀ ਜਾਨ ਚਲੀ ਗਈ। ਫ੍ਰਾਂਸੀਸੀ ਮੀਡੀਆ ਮੁਤਾਬਕ ਜਦੋਂ ਇਕ ਮਹਿਲਾ ਕਾਰ ਰਾਹੀਂ ਆਪਣੀ ਧੀ ਨੂੰ ਹਸਪਤਾਲ ਲਿਜਾਣ ਦਾ ਯਤਨ ਕਰ ਰਹੀ ਸੀ ਉਦੋਂ ਪ੍ਰਦਰਨਸ਼ਕਾਰੀਆਂ ਨੇ ਕਥਿਤ ਰੂਪ ਤੋਂ ਉਨ੍ਹਾਂ ਦੀ ਕਾਰ ਘੇਰ ਲਈ।

ਪੁਲਸ ਮੁਤਾਬਕ ਪ੍ਰਦਰਸ਼ਨ 'ਚ ਵੱਖ-ਵੱਖ ਘਟਨਾਵਾਂ 'ਚ ਜ਼ਖਮੀ 47 ਲੋਕਾਂ 'ਚ 3 ਗੰਭੀਰ ਹਾਲਤ 'ਚ ਹਨ। 24 ਲੋਕ ਹਿਰਾਸਤ 'ਚ ਲਏ ਗਏ ਹਨ ਅਤੇ 17 ਲੋਕ ਪੁੱਛਗਿਛ ਲਈ ਫੜੇ ਗਏ ਹਨ। ਗ੍ਰਹਿ ਮੰਤਰਾਲੇ ਮੁਤਾਬਕ ਫਰਾਂਸ ਭਰ 'ਚ ਹੋਏ ਕਰੀਬ 2000 ਪ੍ਰਦਰਸ਼ਨਾਂ 'ਚ ਕਰੀਬ 1,25,000 ਲੋਕ ਸ਼ਾਮਲ ਸਨ।