ਭੂਚਾਲ ਤੋਂ ਬਾਅਦ ਕੈਨੇਡਾ ਦੀ ਸਭ ਤੋਂ ਲੰਬੀ ਪਹਾੜੀ ''ਤੇ ਫਸੀ ਔਰਤ ਨੂੰ ਬਚਾਇਆ ਗਿਆ

05/05/2017 1:58:10 PM

ਟੋਰਾਂਟੋ— ਭੂਚਾਲ ਤੋਂ ਬਾਅਦ ਕੈਨੇਡਾ ਦੀ ਸਭ ਤੋਂ ਲੰਬੀ ਪਹਾੜੀ ''ਮਾਊਂਟ ਲੋਗਾਨ'' ''ਤੇ ਫਸੀ ਪਰਵਤਰੋਹੀ ਨਤਾਲੀਆ ਮਾਰਟਿਨਜ਼ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਉਹ 9 ਦਿਨ ਪਹਿਲਾਂ ਹੀ ਇਸ ਪਹਾੜੀ ''ਤੇ ਚੜ੍ਹੀ ਸੀ। ਸੋਮਵਾਰ ਨੂੰ ਉਹ ਪਹਾੜ ਤੇ 4000 ਮੀਟਰ ਦੀ ਉੱਚਾਈ ''ਤੇ ਸੀ, ਜਦੋਂ ਇਸ ਖੇਤਰ ਵਿਚ ਭੂਚਾਲ ਦੇ ਝਟਕੇ ਲੱਗੇ। ਇਸ ਦੇ ਬਾਅਦ ਬਰਫ ਖਿਸਕਣ ਦੀਆਂ ਕਈ ਘਟਨਾਵਾਂ ਵਾਪਰੀਆਂ ਅਤੇ ਨਤਾਲੀਆ ਪਹਾੜੀ ''ਤੇ ਹੀ ਫਸ ਗਈ। ਅੱਜ ਉਸ ਨੂੰ ਬਚਾਅ ਟੀਮ ਵੱਲੋਂ ਸੁਰੱਖਿਅਤ ਬਚਾਅ ਲਿਆ ਗਿਆ। ਪਹਾੜਾਂ ''ਤੇ ਚੜ੍ਹਾਈ ਕਰਨ ਵਾਲਿਆਂ, ਟਰੈਕਰਜ਼ ਲਈ ਵਰਤੀ ਜਾਣ ਵਾਲੀ ਵੈੱਬਸਾਈਟ ''ਤੇ ਮੈਸੇਜ ਪਾ ਕੇ ਦੱਸਿਆ ਗਿਆ ਕਿ ਨਤਾਲੀਆ ਨੂੰ ਤਿੰਨ ਘੰਟਿਆਂ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਬਚਾਅ ਲਿਆ ਗਿਆ।

Kulvinder Mahi

This news is News Editor Kulvinder Mahi