ਅਮਰੀਕਾ ਦੇ ਲੁਈਸਿਆਨਾ ਪੁੱਜਾ ਤੂਫਾਨ, ਹਜ਼ਾਰਾਂ ਲੋਕਾਂ ਨੂੰ ਛੱਡਣੇ ਪਏ ਘਰ

07/14/2019 12:12:15 PM

ਵਾਸ਼ਿੰਗਟਨ— ਸ਼ਕਤੀਸ਼ਾਲੀ ਤੂਫਾਨ ਬੈਰੀ ਅਮਰੀਕਾ ਦੇ ਲੁਈਸਿਆਨਾ 'ਚ ਪੁੱਜ ਗਿਆ ਜਿਸ ਦੇ ਬਾਅਦ ਅਧਿਕਾਰੀਆਂ ਨੇ ਭਾਰੀ ਮੀਂਹ ਅਤੇ ਤੂਫਾਨ ਦਾ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਹੜ੍ਹ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਅਟਲਾਂਟਿਕ ਪੁੱਜਣ ਮਗਰੋਂ ਲੁਈਸਿਆਨਾ 'ਚ ਇਹ ਬੈਰੀ ਤੂਫਾਨ ਸ਼ਕਤੀਸ਼ਾਲੀ ਹੋ ਗਿਆ।

ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਨਿਊ ਓਰਲਿੰਜ਼ 'ਚ ਹਵਾਈ ਅੱਡੇ 'ਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਯਾਤਰੀ ਪ੍ਰਭਾਵਿਤ ਹੋਏ ਹਨ। ਇਲਾਕੇ 'ਚ ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ ਅਤੇ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਚਲੀ ਗਈ ਹੈ। ਲੁਈਸਿਆਨਾ ਦੇ ਗਵਰਨਰ ਜਾਨ ਬੇਲ ਐਡਵਰਸ ਨੇ ਦੱਸਿਆ ਕਿ ਤੂਫਾਨ ਐਤਵਾਰ ਨੂੰ ਭਿਆਨਕ ਹੋਵੇਗਾ। ਕਈ ਇਲਾਕਿਆਂ 'ਚ ਰਾਤ ਭਰ ਜ਼ਿਆਦਾ ਮੀਂਹ ਪਿਆ। ਰਾਸ਼ਟਰੀ ਮੌਸਮ ਸੇਵਾ ਨੇ ਟਵੀਟ ਕੀਤਾ,''ਬੈਰੀ ਹੁਣ ਵੀ ਕਾਫੀ ਖਤਰਨਾਕ ਤੂਫਾਨ ਹੈ ਅਤੇ ਇਸ ਦਾ ਪ੍ਰਭਾਵ ਐਤਵਾਰ ਨੂੰ ਵੀ ਵਧੇਗਾ।