ਉੱਤਰੀ-ਪੱਛਮੀ ਆਸਟ੍ਰੇਲੀਆ ''ਚ ਤੇਜ਼ ਤੂਫਾਨ ਦੀ ਚਿਤਾਵਨੀ

12/28/2017 5:21:17 PM

ਸਿਡਨੀ (ਬਿਊਰੋ)— ਪੱਛਮੀ ਆਸਟ੍ਰੇਲੀਆ ਦੇ ਉੱਤਰੀ ਤੱਟ 'ਤੇ ਆਇਆ ਚੱਕਰਵਾਤੀ ਤੂਫਾਨ ਕਮਜ਼ੋਰ ਪੈ ਗਿਆ ਹੈ ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਹਾਲੇ ਵੀ ਇਹ ਖਤਰਨਾਕ ਤੇਜ਼ ਹਵਾਵਾਂ ਅਤੇ ਹੜ੍ਹ ਲਿਆ ਸਕਦਾ ਹੈ। ਵੀਰਵਾਰ ਨੂੰ ਸ਼੍ਰੇਣੀ ਇਕ ਦੇ ਚੱਕਰਵਾਤ 'ਹੀਲਦਾ' ਕਾਰਨ ਤਾਪਮਾਨ ਘੱਟ ਹੋਇਆ। ਮੌਸਮ ਵਿਭਾਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਵਲਾਲ ਅਤੇ ਬਿਦਿਆਡੰਗਾ ਖੇਤਰਾਂ ਦੇ ਲੋਕਾਂ ਲਈ ਤੂਫਾਨ ਦਾ ਖਤਰਾ ਘੱਟ ਗਿਆ ਹੈ।

ਚੱਕਰਵਾਤ ਕਾਰਨ ਭਾਰੀ ਮੀਂਹ ਪੈਣ ਅਤੇ ਤੇਜ਼ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਤੂਫਾਨ ਘਰਾਂ ਅਤੇ ਸੰਪੱਤੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪ੍ਰਭਾਵਿਤ ਹੋਣ ਵਾਲੇ ਖੇਤਰਾਂ ਵਿਚ ਪਾਰਨਗੁਰ ਅਤੇ ਟੈਲਫਰ ਸ਼ਾਮਲ ਹਨ। ਸ਼ੁੱਕਰਵਾਰ ਨੂੰ ਸਥਿਤੀ ਵਿਚ ਕੁਝ ਸੁਧਾਰ ਹੋਣ ਦੀ ਸੰਭਾਵਨਾ ਹੈ।