ਸਟੀਫਨ ਹਾਕਿੰਗ ਦੇ ਵੈਂਟੀਲੇਟਰ ''ਤੇ ਹੋਵੇਗਾ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ

04/22/2020 9:57:39 PM

ਲੰਡਨ - ਕੋਰੋਨਾਵਾਇਰਸ ਮਹਾਮਾਰੀ ਨਾਲ ਪੈਦਾ ਹੋਏ ਸੰਕਟ ਵਿਚਾਲੇ ਮਸ਼ਹੂਰ ਭੌਤਿਕ ਸਾਇੰਸਦਾਨ ਸਟੀਫਨ ਹਾਕਿੰਗ ਦਾ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਹੈ। ਪਰਿਵਾਰ ਨੇ ਹਾਕਿੰਗ ਦੇ ਵੈਂਟੀਲੇਟਰ ਨੂੰ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਲੰਡਨ ਦੇ ਹਸਪਤਾਲ ਨੂੰ ਦਾਨ ਕਰ ਦਿੱਤਾ ਹੈ। 2 ਸਾਲ ਪਹਿਲਾਂ 2018 ਵਿਚ ਹਾਕਿੰਗ ਦਾ ਦਿਹਾਂਤ ਹੋ ਗਿਆ ਸੀ। ਮੋਟਰ ਨਿਊਰਾਨ ਬੀਮਾਰੀ ਨਾਲ ਜੂਝਦੇ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਬ੍ਰਹਿਮੰਡ ਦੇ ਕਈ ਰਹੱਸਾਂ 'ਤੇ ਖੋਜ ਕੀਤੀ ਸੀ।

ਜਿਥੇ ਹਾਕਿੰਗ ਦਾ ਇਲਾਜ, ਉਥੇ ਵੈਂਟੀਲੇਟਰ ਦਾਨ
ਹਾਕਿੰਗ ਦੀ ਧੀ ਲੂਸੀ ਨੇ ਆਖਿਆ ਹੈ ਕਿ ਉਨ੍ਹਾਂ ਵੱਲੋਂ ਇਸਤੇਮਾਲ ਕੀਤੇ ਗਏ ਵੈਂਟੀਲੇਟਰ ਨੂੰ ਕੈਂਬਿ੍ਰਜ਼ ਵਿਚ ਰਾਇਲ ਪਾਪਵਰਥ ਹਸਪਤਾਲ ਨੂੰ ਦਿੱਤਾ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲਦਾ ਸੀ। ਉਨ੍ਹਾਂ ਆਖਿਆ ਕਿ ਵੈਂਟੀਲੇਟਰ 'ਤੇ ਰਹਿਣ ਕਾਰਨ ਰਾਇਲ ਪਾਪਵਰਥ ਮੇਰੇ ਪਿਤਾ ਨੂੰ ਲਈ ਕਾਫੀ ਅਹਿਮ ਸੀ ਅਤੇ ਉਨ੍ਹਾਂ ਦੇ ਕਾਫੀ ਮੁਸ਼ਕਿਲ ਵੇਲੇ ਵਿਚ ਇਸ ਨੇ ਉਨ੍ਹਾਂ ਦੀ ਮਦਦ ਕੀਤੀ। ਲੂਸੀ ਨੇ ਆਖਿਆ ਕਿ, ਸਾਨੂੰ ਮਹਿਸੂਸ ਹੋਇਆ ਕਿ ਇਹ ਕੋਵਿਡ-19 ਮਹਾਮਾਰੀ ਦੇ ਸਮੇਂ ਸੇਵਾ ਦੇਵੇਗਾ ਅਤੇ ਅਸੀਂ ਮਦਦ ਨੂੰ ਲੈ ਕੇ ਉਥੇ ਕੁਝ ਪੁਰਾਣੇ ਦੋਸਤਾਂ ਦੇ ਸੰਪਰਕ ਵਿਚ ਹਾਂ।

ਮੌਤ ਤੋਂ ਬਾਅਦ ਰੱਖਿਆ ਸੀ ਵੈਂਟੀਲੇਟਰ
ਹਾਕਿੰਗ ਦਾ ਜ਼ਿਆਦਾ ਸਮਾਂ ਵ੍ਹੀਲਚੇਅਰ 'ਤੇ ਬਿਤਿਆ ਅਤੇ ਉਹ ਕੰਪਿਊਟਰ ਦੀ ਮਦਦ ਨਾਲ ਸੰਵਾਦ ਕਰਦੇ ਸਨ। ਉਨ੍ਹਾਂ ਕੋਲ ਬਿ੍ਰਟੇਨ ਦੇ ਸਰਕਾਰੀ ਰਾਸ਼ਟਰੀ ਸਿਹਤ ਸੇਵਾ (ਐਨ. ਐਚ. ਐਸ.) ਦੇ ਕੁਝ ਉਪਕਰਣ ਸਨ। ਉਨ੍ਹਾਂ ਦੀ ਧੀ ਨੇ ਆਖਿਆ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਪਕਰਣਾਂ ਨੂੰ ਵਾਪਸ ਦਿੱਤਾ ਗਿਆ। ਰਾਇਲ ਪਾਪਵਰਥ ਹਸਪਤਾਲ ਨੇ ਮਹਾਮਾਰੀ ਕਾਰਨ ਗੰਭੀਰ ਰੋਗੀਆਂ ਦੀ ਦੇਖਭਾਲ ਸਮਰੱਥਾ ਨੂੰ ਦੁਗਣਾ ਕਰ ਦਿੱਤਾ ਹੈ। ਬਿ੍ਰਟੇਨ ਵਿਚ ਕੋਰੋਨਾਵਾਇਰਸ ਕਾਰਨ 18,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Khushdeep Jassi

This news is Content Editor Khushdeep Jassi