ਆਰਡਰ ਕੀਤੇ ''ਚੀਜ਼ ਬਨ'' ਵਿਚੋਂ ਜੋ ਨਿਕਲਿਆ ਉਸ ਨੂੰ ਦੇਖ ਔਰਤ ਦੇ ਉੱਡੇ ਹੋਸ਼

08/19/2017 6:01:12 PM

ਹੈਰਿਸਬਰਗ— ਅੱਜ ਦੇ ਸਮੇਂ ਵਿਚ ਜ਼ਿਆਦਾਤਰ ਲੋਕ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ ਪਰ ਉਸ ਸਮੇਂ ਤੁਹਾਡੀ ਹਾਲਤ ਕੀ ਹੋਵੇਗੀ ਜਦੋਂ ਆਰਡਰ ਕੀਤੇ ਗਏ ਇਸ ਫੂਡ ਵਿਚੋਂ ਕੁਝ ਅਜਿਹਾ ਨਿਕਲੇ ਕਿ ਜਿਸ ਨੂੰ ਦੇਖ ਤੁਹਾਡੀ ਹਾਲਤ ਖਰਾਬ ਹੋ ਜਾਵੇ। ਅਜਿਹੀ ਹੀ ਇਕ ਘਟਨਾ ਪੇਨਸਿਲਵੇਨਿਆ ਦੀ ਸਾਹਮਣੇ ਆਈ ਹੈ। ਇੱਥੇ ਇਕ ਔਰਤ ਨੇ ਬੜੇ ਚਾਅ ਨਾਲ 'ਚੀਜ਼ ਬਨ' ਆਰਡਰ ਕੀਤਾ ਪਰ ਇਸ ਵਿਚੋਂ ਕੁਝ ਅਜਿਹਾ ਨਿਕਲਿਆ ਕਿ ਉਸ ਦੇ ਹੋਸ਼ ਉੱਡ ਗਏ।
ਇਲੈਨ ਨਾਂ ਦੀ ਇਸ ਔਰਤ ਦੇ ਹੋਸ਼ ਉਸ ਸਮੇਂ ਉੱਡ ਗਏ ਜਦੋਂ ਉਸ ਨੇ ਖਾਣ ਲਈ 'ਚੀਜ਼ ਬਨ' ਲਿਆ ਪਰ ਉਸ ਨੂੰ ਪੂਰਾ ਖਾ ਨਾ ਸਕੀ। ਔਰਤ ਨੂੰ ਬਨ ਦਾ ਸੁਆਦ ਕੁਝ ਅਜੀਬ ਲੱਗਿਆ। ਉਸ ਨੇ ਬਨ ਨੂੰ ਸੁੱਟਣ ਤੋਂ ਪਹਿਲਾਂ ਇਸ ਦੇ ਅਜੀਬ ਸੁਆਦ ਹੋਣ ਦੇ ਪਿੱਛੇ ਦਾ ਕਾਰਨ ਜਾਨਣਾ ਚਾਹਿਆ।
ਇਸ ਲਈ ਔਰਤ ਨੇ 'ਚੀਜ਼ ਬਨ' ਨੂੰ ਲੈਬ ਵਿਚ ਟੈਸਟ ਲਈ ਭੇਜਿਆ। ਉੱਥੇ ਜਾਂਚ ਵਿਚ ਪਤਾ ਚੱਲਿਆ ਕਿ ਬਨ ਵਿਚ ਚੂਹੇ ਨੂੰ ਪਕਾ ਕੇ ਉਸ ਵਿਚ ਪਾਇਆ ਗਿਆ ਸੀ।
ਇਸ ਗੱਲ ਦਾ ਪਤਾ ਲੱਗਦੇ ਹੀ ਔਰਤ ਨੇ ਕੰਪਨੀ 'ਤੇ 50,000 ਡਾਲਰ ਦਾ ਮੁਕੱਦਮਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਫੈਸਲਾ ਕੀਤਾ ਹੈ ਕਿ ਉਹ ਦੁਬਾਰਾ 'ਚੀਜ਼ ਬਨ' ਨੂੰ ਕਦੇ ਨਹੀ ਖਾਵੇਗੀ।