ਬ੍ਰਿਟੇਨ ਤੋਂ ਜਲਦ ਭਾਰਤ ਵਾਪਸ ਭੇਜੀ ਜਾਵੇਗੀ 40 ਸਾਲ ਪਹਿਲਾਂ ਚੋਰੀ ਹੋਈ ਮੂਰਤੀ

12/11/2021 11:11:22 PM

ਲੰਡਨ-ਦੇਵੀ ਯੋਗਿਨੀ ਦੀ ਇਕ ਪ੍ਰਾਚੀਨ ਮੂਰਤੀ ਬ੍ਰਿਟੇਨ ਤੋਂ ਜਲਦ ਭਾਰਤ ਵਾਪਸ ਭੇਜੀ ਜਾਵੇਗੀ ਜੋ ਉੱਤਰ ਪ੍ਰਦੇਸ਼ ਦੇ ਇਕ ਮੰਦਰ ਤੋਂ 40 ਸਾਲ ਪਹਿਲਾਂ ਚੋਰੀ ਹੋ ਗਈ ਸੀ। ਇਹ ਮੂਰਤੀ ਅੱਠਵੀਂ ਸਦੀ ਦੀ ਦੱਸੀ ਜਾਂਦੀ ਹੈ ਅਤੇ ਇਹ 1970 ਦੇ ਦਹਾਕੇ ਦੇ ਅੰਤ 'ਚ ਜਾਂ 1980 ਦੇ ਦਹਾਕੇ ਦੇ ਸ਼ੁਰੂ 'ਚ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਲੋਖਾਰੀ ਪਿੰਡ ਸਥਿਤ ਇਕ ਮੰਦਰ ਤੋਂ ਚੋਰੀ ਹੋ ਗਈ ਸੀ। ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਾਚੀਨ ਮੂਰਤੀ ਨੂੰ ਭਾਰਤ ਵਾਪਸ ਭੇਜੇ ਜਾਣ ਦੀਆਂ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਫਰਾਂਸ ਦੇ PM ਜੀਨ ਨੇ ਕਿਹਾ-ਕ੍ਰਿਸਮਸ ਮਨਾਓ ਪਰ ਕੋਵਿਡ ਰੋਕੂ ਨਿਯਮਾਂ ਦਾ ਕਰੋ ਪਾਲਣ

ਵਪਾਰ ਅਤੇ ਆਰਥਿਕ ਮਾਮਲਿਆਂ ਦੇ ਪਹਿਲੇ ਸਕੱਤਰ ਜਸਪ੍ਰੀਤ ਸਿੰਘ ਸੁਖੀਜਾ ਨੇ ਕਿਹਾ ਕਿ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਯੋਗਿਨੀ ਦੀ ਮੂਰਤੀ ਨੂੰ ਵਾਪਸ ਲਿਜਾਣ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਰਸਮੀ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਅਸੀਂ ਕਲਾਕ੍ਰਿਤੀ ਨੂੰ ਵਾਪਸ ਲਿਜਾਣ ਦੇ ਅੰਤਿਮ ਪੜਾਅ 'ਚ ਹਾਂ। ਕ੍ਰਿਸ ਮਾਨਿਰੇਲੋ ਅਤੇ ਵਿਜੇ ਕੁਮਾਰ ਨੇ ਕੁਝ ਮਹੀਨੇ ਪਹਿਲਾਂ ਕਲਾਕ੍ਰਿਤੀ ਦੀ ਪਛਾਣ ਕਰਨ 'ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕਾ ਨੇ ਦੋ ਸ਼੍ਰੀਲੰਕਾਈ ਫੌਜੀ ਅਧਿਕਾਰੀਆਂ 'ਤੇ ਲਾਈ ਪਾਬੰਦੀ

ਯੋਗਿਨੀ ਦੀ ਮੂਰਤੀ ਜਲਦ ਹੀ ਹਾਈ ਕਮਿਸ਼ਨ ਨੂੰ ਸੌਂਪੀ ਜਾਵੇਗੀ ਅਤੇ ਤੁਸੀਂ ਜਲਦ ਹੀ ਇਸ ਦਾ ਪੂਰੀ ਤਰ੍ਹਾਂ ਸ਼ਾਨ ਨਾਲ ਬਹਾਲ ਹੁੰਦੇ ਦੇਖੋਗੇ। ਸੰਸਥਾ 'ਆਰਟ ਰਿਕਵਰੀ ਇੰਟਰਨੈਸ਼ਨਲ' ਦੇ ਸੰਸਥਾਪਕ ਮਾਨਿਰੇਲੋ ਨੂੰ ਇਹ ਮੂਰਤੀ ਉਸ ਵੇਲੇ ਮਿਲੀ ਸੀ ਜਦ ਬ੍ਰਿਟੇਨ 'ਚ ਇਕ ਮਹਿਲਾ ਆਪਣੇ ਪਤੀ ਦੇ ਦਿਹਾਂਤ ਤੋਂ ਬਾਅਦ ਆਪਣੇ ਘਰ ਦੀਆਂ ਚੀਜ਼ਾਂ ਵੇਚ ਰਹੀ ਸੀ। ਇਸ ਤੋਂ ਬਾਅਦ ਮਾਰਿਨੇਲੋ ਨੇ ਗੈਰ-ਲਾਭਕਾਰੀ ਸੰਸਥਾ ਇੰਡੀਆ ਪ੍ਰਾਈਡ ਪ੍ਰੋਜੈਕਟ ਦੇ ਸਹਿ-ਸੰਸਥਾਪਕ ਵਿਜੇ ਕੁਮਾਰ ਨਾਲ ਸੰਪਰਕ ਕੀਤਾ ਜੋ ਭਾਰਤ ਤੋਂ ਚੋਰੀ ਕੀਤੀ ਗਈ ਸੱਭਿਆਚਾਰਕ ਵਸਤਾਂ ਦੀ ਰਿਕਵਰੀ ਲਈ ਸਮਰਪਿਤ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਵਿਰੁੱਧ ਕਾਰਵਾਈ ਦੀ ਰੂਸ ਨੂੰ ਚੁਕਾਉਣੀ ਪਵੇਗੀ ਵੱਡੀ ਕੀਮਤ : ਬ੍ਰਿਟੇਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Karan Kumar

This news is Content Editor Karan Kumar