ਕੈਨੇਡੀਅਨ ਪ੍ਰਧਾਨ ਮੰਤਰੀ ਨੇ ''ਕੌਮਾਂਤਰੀ ਨੌਜਵਾਨ ਦਿਵਸ'' ਦੀਆਂ ਦਿੱਤੀਆਂ ਮੁਬਾਰਕਾਂ

08/13/2017 10:19:38 AM

ਟੋਰਾਂਟੋ— 12 ਅਗਸਤ ਨੂੰ 'ਕੌਮਾਂਤਰੀ ਨੌਜਵਾਨ ਦਿਵਸ' ਦੇ ਰੂਪ 'ਚ ਮਨਾਇਆ ਗਿਆ। ਨੌਜਵਾਨਾਂ ਦੇ ਕੰਮਾਂ 'ਤੇ ਚਾਨਣਾ ਪਾਉਣ ਸੰਬੰਧੀ ਕਈ ਪ੍ਰੋਗਰਾਮ ਉਲੀਕੇ ਗਏ। ਅਮਰੀਕਾ, ਕੈਨੇਡਾ, ਇਟਲੀ ਤੇ ਆਸਟਰੇਲੀਆ ਵਰਗੇ ਦੇਸ਼ਾਂ ਨੇ ਇਸ ਦਿਵਸ ਨੂੰ ਖਾਸ ਨੌਜਵਾਨ ਨਾਗਰਿਕਾਂ ਨੂੰ ਸਮਰਪਿਤ ਕੀਤਾ ਹੈ ਜੋ ਦੇਸ਼ ਦੀ ਤਰੱਕੀ 'ਚ ਆਪਣਾ ਬਹੁਮੁੱਲਾ ਯੋਗਦਾਨ ਪਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਮੇਸ਼ਾ ਹੀ ਨੌਜਵਾਨਾਂ ਨੂੰ ਚੰਗਾ ਰਾਹ ਦਿਖਾਉਣ ਲਈ ਉਨ੍ਹਾਂ ਦੀ ਅਗਵਾਈ ਕਰਦੇ ਰਹੇ ਹਨ।

ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਸੋਫੀ ਨੇ ਵੀ ਨੌਜਵਾਨਾਂ ਨੂੰ ਹੋਰ ਵੀ ਸ਼ਕਤੀ ਤੇ ਹੁਨਰ ਨਾਲ ਅੱਗੇ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਨੌਜਵਾਨਾਂ ਦੇ ਕੰਮਾਂ ਦੀਆਂ ਸਿਫਤਾਂ ਕਰਦੇ ਹਨ ਅਤੇ ਨੌਜਵਾਨ ਵਰਗ ਉਨ੍ਹਾਂ ਨੂੰ ਕਦੇ ਨਿਰਾਸ਼ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਅਜਿਹੇ ਹੀ ਨੌਜਵਾਨਾਂ ਦੀ ਜ਼ਰੂਰਤ ਹੈ ਜੋ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ।