ਰੈਕਸ ਟਿਲਰਸਨ ਅਮਰੀਕਾ ਦੀ ਭਾਰਤ ਨੀਤੀ ''ਤੇ ਅੱਜ ਦੇਣਗੇ ਭਾਸ਼ਣ

10/18/2017 11:34:10 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਭਾਰਤ ਨਾਲ ਅਮਰੀਕਾ ਦੇ ਦੋ ਪੱਖੀ ਸੰਬੰਧਾਂ 'ਤੇ ਬੁੱਧਵਾਰ ਨੂੰ ਆਪਣਾ ਪਹਿਲਾ ਨੀਤੀਗਤ ਭਾਸ਼ਣ ਦੇਣਗੇ। ਇਕ ਬਿਆਨ ਮੁਤਾਬਕ 'ਟਿਲਰਰ ਸੈਂਟਰ ਫੋਰ ਸਟੇਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼' ਵਿਚ 'ਅਗਲੀ ਸਦੀ ਭਾਰਤ ਨਾਲ ਸਾਡੇ ਸੰਬੰਧਾਂ ਦੀ ਪਰਿਭਾਸ਼ਾ' ਵਿਸ਼ੇ 'ਤੇ ਭਾਸ਼ਣ ਦੇਣਗੇ।
ਇਸ ਸਾਲ ਦੇ ਸ਼ੁਰੂ ਵਿਚ ਪ੍ਰਮੁੱਖ ਅਮਰੀਕੀ ਡਿਪਲੋਮੈਟ ਬਣਨ ਮਗਰੋਂ ਉਨ੍ਹਾਂ ਦਾ ਪਹਿਲਾ ਭਾਰਤ ਨੀਤੀ ਭਾਸ਼ਣ  ਰਾਸ਼ਟਰਪਤੀ ਡੋਨਾਲਡ ਟਰੰਪ ਦੀ ਏਸ਼ੀਆ ਯਾਤਰਾ ਤੋਂ ਪਹਿਲਾਂ ਹੋ ਰਿਹਾ ਹੈ। ਇਸ ਯਾਤਰਾ ਦੌਰਾਨ ਟਰੰਪ ਜਾਪਾਨ, ਦੱਖਣੀ ਕੋਰੀਆ, ਚੀਨ, ਵੀਅਤਨਾਮ ਅਤੇ ਫਿਲੀਪੀਂਸ ਜਾਣਗੇ।
ਬੀਤੇ ਮਹੀਨੇ ਟਿਲਰਸਨ ਦੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੇ ਮੌਕੇ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਹੋਈ ਸੀ। ਇਸ ਦੇ ਨਾਲ ਹੀ ਟਰੰਪ ਨੇ ਰਾਸ਼ਟਰਪਤੀ ਅਹੁਦੇ 'ਤੇ ਬੈਠਣ ਮਗਰੋਂ ਭਾਰਤ ਨਾਲ ਅਮਰੀਕਾ ਦੇ ਸੰਬੰਧ ਮਜ਼ਬੂਤ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਸੀ।