ਦੁਨੀਆ ਭਰ ''ਚ ਪਛਾਣ ਬਣਾ ਰਹੇ ਹਨ ਭਾਰਤੀ ਸਟਾਰਟਅਪ, ਵਧ ਰਹੀ ਹੈ ਉਤਪਾਦਾਂ ਦੀ ਮੰਗ

05/01/2019 5:40:04 PM

ਵਾਸ਼ਿੰਗਟਨ— ਭਾਰਤੀ ਸਟਾਰਟਅਪ ਦੇ ਬਣਾਏ ਉਤਪਾਦਾਂ ਦੀ ਮੰਗ ਦੁਨੀਆ 'ਚ ਤੇਜ਼ੀ ਨਾਲ ਵਧ ਰਹੀ ਹੈ। ਇਸ ਦਾ ਕਾਰਨ ਹੈ ਕਿ ਘਰੇਲੂ ਸਟਾਰਟਅਪ ਪੱਛਮੀ ਦੇਸ਼ਾਂ 'ਚ ਵਿਕਸਿਤ ਤਕਨੀਕ ਦੀ ਵਰਤੋਂ ਕਰਕੇ ਉਨ੍ਹਾਂ ਦੀ ਮੰਗ ਦੇ ਮੁਤਾਬਕ ਉਤਪਾਦ ਬਣਾ ਰਹੇ ਹਨ। ਖਾਸ ਗੱਲ ਹੈ ਕਿ ਇਨ੍ਹਾਂ ਉਤਪਾਦਾਂ ਨੂੰ ਇਥੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਇਥੋਂ ਪੈਸੇ ਵੀ ਕਮਾ ਰਹੇ ਹਨ। ਅਮਰੀਕਾ ਦੇ ਭਾਰਤ ਕੇਂਦ੍ਰਿਤ ਇਕ ਐਡਵਾਇਜ਼ਰੀ ਸਮੂਹ ਨੇ ਇਹ ਗੱਲ ਕਹੀ ਹੈ।

ਯੂਐੱਸ-ਇੰਡੀਆ ਸਟ੍ਰੈਟਜਿਕ ਐਂਡ ਪਾਰਟਨਰਸ਼ਿਪ ਫੋਰਮ ਦੇ ਪ੍ਰਧਾਨ ਮੁਕੇਸ਼ ਅਘੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤੀ ਸਟਾਰਟਅਪ ਤੀਜੇ ਪੜਾ 'ਚ ਪਹੁੰਚ ਗਿਆ ਹੈ। ਕੋਡਿੰਗ ਤੇ ਐਮਿਊਲੇਟਿੰਗ ਜਿਹੇ ਕਾਂਸੈਪਟ ਚਾਹੇ ਪੱਛਮੀ ਦੇਸ਼ਾਂ 'ਚ ਵਿਕਸਿਤ ਹੋਏ ਹਨ, ਪਰ ਭਾਰਤੀ ਸਟਾਰਟਅਪ ਵੀ ਹੁਣ ਇਨ੍ਹਾਂ 'ਚ ਲਾਭਕਾਰੀ ਹੋ ਗਏ ਹਨ। ਹੁਣ ਉਹ ਅਜਿਹੇ ਦੌਰ 'ਚ ਹਨ, ਜਿਥੇ ਦੁਨੀਅਆ ਭਰ ਦੇ ਲਈ ਸਫਲਤਾਪੂਰਵਕ ਉਤਪਾਦ ਬਣਾ ਰਹੇ ਹਨ।

ਅਘੀ ਦਾ ਕਹਿਣਾ ਹੈ ਕਿ ਭਾਰਤੀ ਆਈਟੀ ਉਦਯੋਗ 'ਚ ਸਾਲ 2000 ਤੋਂ ਬਾਅਦ ਤੇਜ਼ੀ ਆਈ। ਇਸ ਦੌਰ 'ਚ ਮੈਨਪਾਵਰ ਤੋਂ ਜ਼ਿਆਦਾ ਕੋਡਿੰਗ ਨੂੰ ਮਹੱਤਵ ਦਿੱਤੀ ਗਿਆ। ਦੂਜੇ ਪੜਾਅ 'ਚ ਭਾਰਤੀ ਐਮਿਊਲੇਟਿੰਗ 'ਤੇ ਜ਼ੋਰ ਦੇਣ ਲੱਗੀਆਂ। ਇਸ ਦੌਰ 'ਚ ਅਮਰੀਕਾ 'ਚ ਵਿਕਸਿਤ ਕਾਂਸੈਪਟ ਨੂੰ ਅਪਣਾਇਆ ਗਿਆ। ਉਬਰ ਦੀ ਤਰਜ 'ਤੇ, ਓਲਾ ਤੇ ਅਮੇਜ਼ਨ ਦੇ ਨਕਸ਼ੇਕਦਮ 'ਤੇ ਫਲਿਪਕਾਰਟ ਜਿਹੀਆਂ ਕੰਪਨੀਆਂ ਸਾਹਮਣੇ ਆਈਆਂ। ਸਿਹਤ ਦੇ ਖੇਤਰ 'ਚ ਵੀ ਇਹ ਦੇਖਣ ਨੂੰ ਮਿਲਿਆ ਹੈ।

ਇਕ ਹੱਦ ਤੱਕ ਭਾਰਤ 'ਚ ਵੀ ਪ੍ਰਯੋਗ ਸਫਲ
ਅਘੀ ਦੇ ਮੁਤਾਬਕ ਇਹ ਪ੍ਰਯੋਗ ਇਕ ਹੱਦ ਤੱਕ ਭਾਰਤ 'ਚ ਵੀ ਸਫਲ ਹੋਇਆ। ਹਾਲਾਂਕਿ ਦੂਜਾ ਪੜਾਅ ਨਿਰਯਾਤ ਬਜ਼ਾਰਾਂ 'ਤੇ ਕੇਂਦ੍ਰਿਤ ਨਹੀਂ ਸੀ। ਇਸ ਦੌਰਾਨ ਘਰੇਲੂ ਬਜ਼ਾਰ 'ਚ ਕੁਸ਼ਲਤਾ ਲਿਆਉਣ 'ਤੇ ਜ਼ੋਰ ਦਿੱਤਾ ਗਿਆ। ਭਾਰਤ 'ਚ ਸਟਾਰਟਅਪ ਲਈ ਮਾਹੌਲ ਦੇ ਸਬੰਧ 'ਚ ਉਨ੍ਹਾਂ ਨੇ ਕਿਹਾ ਕਿ ਤੀਜੇ ਪੜਾਅ 'ਚ ਅਸੀਂ ਦੇਖ ਰਹੇ ਹਾਂ ਕਿ ਹੁਣ ਅਜਿਹੀਆਂ ਉਤਪਾਦ ਕੰਪਨੀਆਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੁਨੀਆ ਭਰ ਲਈ ਵਿਕਸਿਤ ਕੀਤਾ ਗਿਆ ਹੈ। ਇਨ੍ਹਾਂ ਉਤਪਾਦਾਂ ਦੀਆਂ ਸ਼੍ਰੈਣੀਆਂ 'ਚ ਆਵਾਜ਼ ਦੀ ਪਛਾਣ ਤੋਂ ਲੈ ਕੇ ਸਾਈਬਰ ਸੁਰੱਖਿਆ ਤੇ ਹੈਲਥਕੇਅਰ ਤੱਕ ਸ਼ਾਮਲ ਹੈ।

ਦਿਖਣ ਲੱਗੇ ਹਨ ਸਫਲਤਾ ਦੇ ਲੱਛਣ
ਅਘੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਹੁਣ ਸਫਲਤਾ ਦੇ ਲੱਛਣ ਦਿਖਣ ਲੱਗੇ ਹਨ। ਤੁਸੀਂ ਇਸ ਨੂੰ ਹੈਦਰਾਬਾਦ ਦੇ ਟੀ-ਹਬ ਜਿਹੇ ਇਨਕਿਊਬੇਟਰਸ 'ਚ ਦੇਖ ਸਕਦੇ ਹੋ। ਇਸ ਦੀ ਇਕ ਉਦਾਹਰਣ ਚੇਨਈ ਦੀ ਕੰਪਨੀ ਜੋਹੋ ਹੈ, ਜਿਸ ਦਾ ਅਸੀਂ ਵਿਕਰੀ ਤੇ ਮਾਰਕਿਟਿੰਗ ਲਈ ਇਸਤੇਮਾਲ ਕਰਦੇ ਹਾਂ। ਇਹ ਕੰਪਨੀ ਹਰ ਸਾਲ ਅਮਰੀਕਾ 'ਚ ਹਜ਼ਾਰਾਂ ਗਾਹਕਾਂ ਨੂੰ ਜੋੜ ਰਹੀ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਇਕ ਹੀ ਖੇਤਰ 'ਚ ਕੁਝ ਕੰਪਨੀਆਂ ਕੰਮ ਕਰ ਰਹੀਆਂ ਹਨ ਤੇ ਬਾਜ਼ਾਰ 'ਚ ਹਿੱਸੇਦਾਰੀ ਵੀ ਹਾਸਲ ਕਰ ਰਹੀਆਂ ਹਨ।