ਅਮਰੀਕਾ : 67 ਸਾਲਾਂ ਤੋਂ ਲੱਖਾਂ ਦੀ ਪਸੰਦ ਰਹੀ ''ਵਿਅੰਗਮਈ ਮੈਗਜ਼ੀਨ'' ਹੋ ਸਕਦੀ ਹੈ ਬੰਦ

07/06/2019 2:14:09 PM

ਵਾਸ਼ਿੰਗਟਨ— ਅਮਰੀਕਾ 'ਚ ਤਕਰੀਬਨ 67 ਸਾਲਾਂ ਤਕ ਲੱਖਾਂ ਅਮਰੀਕੀ ਪਾਠਕਾਂ ਦੇ ਚਿਹਰੇ 'ਤੇ ਮੁਸਕਾਨ ਲਿਆਉਣ ਵਾਲੀ ਵਿਅੰਗਮਈ ਮੈਗਜ਼ੀਨ 'ਮੈਡ' ਦਾ ਪ੍ਰਕਾਸ਼ਨ ਬੰਦ ਹੋਣ ਜਾ ਰਹੀ ਹੈ। ਅਗਸਤ 'ਚ ਇਸ ਦਾ ਆਖਰੀ ਅੰਕ ਬਾਜ਼ਾਰ 'ਚ ਆਵੇਗਾ। 70 ਦੇ ਦਹਾਕੇ ਤੋਂ ਬਾਅਦ ਮੈਗਜ਼ੀਨ ਨੇ 20 ਲੱਖ ਤੋਂ ਜ਼ਿਆਦਾ ਪਾਠਕਾਂ ਨੂੰ ਆਪਣਾ ਮੁਰੀਦ ਬਣਾ ਲਿਆ ਸੀ।  ਮੈਗਜ਼ੀਨ ਦਾ ਪ੍ਰਕਾਸ਼ਨ ਤਾਂ 1952 'ਚ ਹੀ ਸ਼ੁਰੂ ਹੋ ਗਿਆ ਸੀ ਅਤੇ ਪਰ ਉਹ ਚਰਚਾ 'ਚ 70 ਦੇ ਦਹਾਕੇ 'ਚ ਤਦ ਆਈ ਸੀ, ਜਦ ਇਸ ਨੇ ਸਮਾਜਿਕ ਅਤੇ ਸੱਭਿਆਚਾਰਕ ਨਜ਼ਰੀਏ 'ਚ ਬਦਲਾਅ 'ਤੇ ਵਿਅੰਗ ਕਰਨਾ ਸ਼ੁਰੂ ਕੀਤਾ। ਹਾਲਾਂਕਿ 90 ਦਾ ਦਹਾਕਾ ਆਉਂਦੇ-ਆਉਂਦੇ ਇਸ 'ਤੇ ਆਰਥਿਕ ਦਬਾਅ ਪੈਣਾ ਸ਼ੁਰੂ ਹੋ ਗਿਆ ਸੀ। ਵਾਨੌਰ ਬਰਦਰਜ਼ ਦੀ ਡੀ. ਸੀ. ਕਾਮਿਕਸ ਤਹਿਤ ਇਸ ਦਾ ਪ੍ਰਕਾਸ਼ਨ ਹੋ ਰਿਹਾ ਹੈ। ਇਸ ਮੈਗਜ਼ੀਨ ਨਾਲ ਜੁੜੇ ਕਲਾਕਾਰ ਟਾਮ ਰਿਚਮੰਡ ਨੇ ਕਿਹਾ ਕਿ ਮੈਡ ਨੇ ਹਾਸਾ-ਵਿਅੰਗ ਰਾਹੀਂ ਵੱਡਾ ਪ੍ਰਭਾਵ ਪਾਇਆ ਸੀ।ਹੁਣ ਲੱਗ ਰਿਹਾ ਹੈ ਕਿ ਜਿਵੇਂ ਇਕ ਯੁੱਗ ਖਤਮ ਹੋ ਰਿਹਾ ਹੈ।

1952 'ਚ ਮੈਗਜ਼ੀਨ ਦੀ ਸ਼ੁਰੂਆਤ ਕਾਮਿਕ ਦੇ ਤੌਰ 'ਤੇ ਹੋਈ ਸੀ। ਇਸ ਦਾ ਪਹਿਲਾ ਅੰਕ ਐਡੀਟਰ ਹਾਰਵੇ ਕਟਜ਼ਮੈਨ ਨੇ ਇਕੱਲੇ ਹੀ ਤਿਆਰ ਕੀਤਾ ਸੀ। 1955 'ਚ ਇਸ ਨੂੰ ਮੈਗਜ਼ੀਨ 'ਚ ਬਦਲ ਦਿੱਤਾ ਗਿਆ ਸੀ। ਹਾਲ ਹੀ 'ਚ ਇਸ ਦੇ 2020 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਦੇ ਖਿਲਾਫ ਖੜ੍ਹੇ ਹੋਣ ਵਾਲੇ ਉਮੀਦਵਾਰ ਦਾ ਜਦ ਪੀਟ ਬਟੀਗਿਆਏਗ ਦਾ ਮਜ਼ਾਕ ਉਡਾਇਆ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਇਆ ਸੀ। 37 ਸਾਲ ਦੇ ਪੀਟ ਨੇ ਮੰਨਿਆ ਕਿ ਉਨ੍ਹਾਂ ਨੇ ਇਸ ਬਾਰੇ 'ਚ ਗੂਗਲ 'ਤੇ ਕਾਫੀ ਖੋਜ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ ਸਨ।