ਮਿਸੀਸਾਗਾ ''ਚ ਵਾਪਰੀ ਛੁਰੇਮਾਰੀ ਦਾ ਘਟਨਾ ''ਚ ਇਕ ਵਿਅਕਤੀ ਜ਼ਖਮੀ

10/13/2018 3:54:54 PM

ਮਿਸੀਸਾਗਾ— ਮਿਸੀਸਾਗਾ 'ਚ ਬੀਤੀ ਦੇਰ ਰਾਤ ਛੁਰੇਮਾਰੀ ਹੋਣ ਦੀ ਖਬਰ ਮਿਲੀ ਹੈ। ਇਸ ਦੀ ਜਾਣਕਾਰੀ ਪੀਲ ਪੁਲਸ ਨੇ ਦਿੱਤੀ ਹੈ। ਪੀਲ ਪੁਲਸ ਨੇ ਸ਼ਨੀਵਾਰ ਸਵੇਰੇ ਇਕ ਟਵੀਟ ਕਰਦਿਆਂ ਕਿਹਾ ਕਿ ਮਿਸੀਸਾਗਾ 'ਚ ਵੇਲੀਅੰਟ ਹਾਈਟਸ ਤੇ ਨੋਵੋ ਸਟਾਰ ਡੀ.ਆਰ. 'ਤੇ ਬੀਤੀ ਦੇਰ ਰਾਤ 11 ਵਜੇ ਛੁਰੇਮਾਰੀ ਦੀ ਘਟਨਾ ਵਾਪਰੀ ਸੀ।

ਇਸ ਛੁਰੇਮਾਰੀ ਦੀ ਘਟਨਾ ਤੋਂ ਬਾਅਦ ਇਕ ਵਿਅਕਤੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਹੈ। ਅਜੇ ਵਿਅਕਤੀ ਦੀ ਹਾਲਤ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਪੀਲ ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।