ਦੋਸਤ ਦੀ ਪਤਨੀ ਨੂੰ ਲੈ ਕੇ ਕੀਤੀ ਯਾਰ-ਮਾਰ ਤਾਂ ਪੁਲਸੀਏ ਨੇ ਇੰਝ ਉਤਾਰਿਆ ਮੌਤ ਦੇ ਘਾਟ

03/11/2020 7:42:17 PM

ਲਾਹੌਰ- ਇਕ ਸੀਨੀਅਰ ਪੁਲਸ ਅਧਿਕਾਰੀ ਨੂੰ ਆਪਣੇ ਇਕ ਵਕੀਲ ਮਿੱਤਰ ਦੀ ਕਥਿਤ ਤੌਰ 'ਤੇ ਹੱਤਿਆ ਤੇ ਸਬੂਤ ਨਸ਼ਟ ਕਰਨ ਲਈ ਤੇਜ਼ਾਬ ਨਾਲ ਉਸ ਦੀ ਲਾਸ਼ ਨੂੰ ਖੁਰਦ-ਪੁਰਦ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ। ਪੁਲਸ ਅਧਿਕਾਰੀ ਦੀ ਪਛਾਣ ਸੀਨੀਅਰ ਪੁਲਸ ਸੁਪਰੀਡੈਂਟ ਮੁਫਖਰ ਅਦੀਲ ਵਜੋਂ ਹੋਈ ਹੈ। ਉਹ ਤਕਰੀਬਨ ਇਕ ਮਹੀਨੇ ਤੋਂ ਗਾਇਬ ਸਨ।

ਲਾਹੌਰ ਦੇ ਪੁਲਸ ਮੁਖੀ ਜੁਲਫਿਕਾਰ ਹਮੀਦ ਨੇ ਕਿਹਾ ਕਿ ਐਸ.ਐਸ.ਪੀ. ਅਦੀਲ ਨੂੰ ਝੂਠੀ ਸ਼ਾਨ ਖਾਤਰ ਆਪਣੇ ਮਿੱਤਰ ਤੇ ਵਕੀਲ ਸ਼ਾਹਬਾਜ਼ ਤਾਤਲਾ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਅਦੀਲ ਨੇ ਸਬੂਤ ਨਸ਼ਟ ਕਰਨ ਲਈ ਤਾਤਲਾ ਦੀ ਲਾਸ਼ ਨੂੰ ਤਿਜ਼ਾਬ ਨਾਲ ਖੁਰਦ-ਪੁਰਦ ਕਰ ਦਿੱਤਾ। ਹਮੀਦ ਨੇ ਕਿਹਾ ਕਿ ਵਕੀਲ ਦੀ ਹੱਤਿਆ ਤੋਂ ਬਾਅਦ ਤਕਰੀਬਨ ਇਕ ਮਹੀਨਾ ਪਹਿਲਾਂ ਐਸ.ਐਸ.ਪੀ. ਲਾਪਤਾ ਹੋ ਗਏ ਸਨ। ਉਹਨਾਂ ਨੇ ਦੱਸਿਆ ਕਿ ਅਦੀਲ ਨੇ ਪੁਲਸ ਹਿਰਾਸਤ ਵਿਚ ਆਪਣਾ ਅਪਰਾਧ ਸਵਿਕਾਰ ਕਰ ਲਿਆ ਹੈ। ਹਮੀਦ ਨੇ ਦੱਸਿਆ ਕਿ ਅਦੀਲ ਨੂੰ ਈਰਾਨ ਜਾਣ ਦੀ ਕੋਸ਼ਿਸ਼ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਅਦੀਲ ਨੇ ਪੁਲਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਉਸ ਦੀ ਪਤਨੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਕਾਰਨ ਤਾਤਲਾ ਦੀ ਹੱਤਿਆ ਕਰ ਦਿੱਤੀ। ਅਦੀਲ ਨੇ ਪੁਲਸ ਨੂੰ ਦੱਸਿਆ ਕਿ ਤਾਤਲਾ ਨੇ ਕੁਝ ਸਾਲ ਪਹਿਲਾਂ ਉਸ ਦੀ ਪਹਿਲੀ ਪਤਨੀ ਨਾਲ ਵੀ ਬਲਾਤਕਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ।

ਇਸੇ ਵਿਚਾਲੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ ਕਿ ਅਦੀਲ ਤੇ ਤਾਤਲਾ ਆਪਣੇ ਮਿੱਤਰਾਂ ਤੇ ਉਹਨਾਂ ਦੀਆਂ ਪਤਨੀਆਂ ਲਈ ਪਾਰਟੀਆਂ ਆਯੋਜਿਤ ਕਰਦੇ ਸਨ। ਸੂਤਰ ਨੇ ਕਿਹਾ ਕਿ ਇਸੇ ਤਰ੍ਹਾਂ ਇਕ ਪਾਰਟੀ ਵਿਚ ਤਾਤਲਾ ਤੇ ਅਦੀਲ ਦੀ ਪਹਿਲੀ ਪਤਨੀ ਦੇ ਵਿਚਾਲੇ ਸਬੰਧ ਬਣ ਗਏ। ਦੋਵੇਂ ਉਸ ਵੇਲੇ ਨਸ਼ੇ ਵਿਚ ਸਨ। ਹਾਲ ਵਿਚ ਇਸੇ ਤਰ੍ਹਾਂ ਇਕ ਹੋਰ ਪਾਰਟੀ ਵਿਚ ਤਾਤਲਾ ਦੇ ਅਦੀਲ ਦੀ ਦੂਜੀ ਪਤਨੀ ਨਾਲ ਵੀ ਸਬੰਧ ਬਣ ਗਏ। ਅਦੀਲ ਨੂੰ ਇਸ ਬਾਰੇ ਵਿਚ ਪਤਾ ਲੱਗਿਆ ਤਾਂ ਉਸ ਨੇ ਤਾਤਲਾ ਦੀ ਹੱਤਿਆ ਦੀ ਸਾਜ਼ਿਸ਼ ਰਚ ਦਿੱਤੀ।

Baljit Singh

This news is Content Editor Baljit Singh