ਸ੍ਰੀਲੰਕਾਈ ਚਿੜੀਆਘਰ ਨੇ ਸ਼ੇਰ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਮਗਰੋਂ ਭਾਰਤ ਤੋਂ ਮੰਗੀ ਮਦਦ

06/19/2021 12:48:40 PM

ਕੋਲੰਬੋ (ਭਾਸ਼ਾ) : ਸ੍ਰੀਲੰਕਾ ਜ਼ੂਲੋਜੀਕਲ ਪਾਰਕ ਦੇ ਅਧਿਕਾਰੀਆਂ ਨੇ ਇੱਥੋਂ ਦੇ ਇਕ ਚਿੜੀਆਘਰ ਵਿਚ ਇਕ ਸ਼ੇਰ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਭਾਰਤ ਤੋਂ ਮਦਦ ਮੰਗੀ ਹੈ। ਇੱਥੇ ਰਾਸ਼ਟਰੀ ਜੁਆਲੋਜੀਕਲ ਪਾਰਕ ਦੇ ਮੁਖੀ ਨੇ ਕਿਹਾ ਕਿ ਉਹ ‘ਥੋਰ’ ਨਾਮ ਦੇ 11 ਸਾਲਾ ਇਕ ਸ਼ੇਰ ਦੇ ਇਲਾਜ ਲਈ ਭਾਰਤ ਦੇ ਕੇਂਦਰੀ ਚਿੜੀਅਘਰ ਅਥਾਰਟੀ ਨਾਲ ਸੰਪਰਕ ਵਿਚ ਹਨ।

ਡਾਇਰੈਕਟਰ ਜਨਰਲ ਇਸ਼ਿਟੀ ਵਿਕਰਮਸਿੰੰਘੇ ਨੇ ਇਕ ਬਿਆਨ ਵਿਚ ਕਿਹਾ, ‘ਅਸੀਂ ਭਾਰਤੀ ਕੇਂਦਰੀ ਚਿੜੀਆਘਰ ਅਥਾਰਟੀ ਨਾਲ ਨਿਯਮਿਤ ਰੂਤ ਨਾਲ ਸੰਪਰਕ ਵਿਚ ਹਾਂ ਅਤੇ ਚਿੜੀਆਘਰ ਵਿਚ ਕਰਮਚਾਰੀਆਂ ਅਤੇ ਹੋਰ ਜਾਨਵਰਾਂ ਨੂੰ ਸੰਕਰਮਿਤ ਹੋਣ ਤੋਂ ਰੋਕਣ ਲਈ ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣਾਂ ਕਰ ਰਹੇ ਹਾਂ। ਅਸੀਂ ਸ਼ੇਰ ਨੂੰ ਵੱਖ ਰੱਖ ਕੇ ਉਸ ਦਾ ਇਲਾਜ ਕਰ ਰਹੇ ਹਾਂ।’

ਸ਼ੇਰ ਨੂੰ 2013 ਵਿਚ ਦੱਖਣੀ ਕੋਰੀਆ ਦੇ ਸਿਓਲ ਸ਼ਹਿਰ ਦੇ ਚਿੜੀਆਘਰ ਤੋਂ ਕੋਲੰਬੋ ਚਿੜੀਆਘਰ ਲਿਆਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੇਰ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਸੀ ਪਰ ਸ਼ੁਰੂਆਤੀ ਐਂਟੀਜਨ ਜਾਂਚ ਦਾ ਨਤੀਜਾ ਨਕਾਰਾਤਮਕ ਸੀ। ਉਨ੍ਹਾਂ ਕਿਹਾ ਕਿ ਕਈ ਹੋਰ ਪੀ.ਸੀ.ਆਰ. ਪ੍ਰੀਖਣਾਂ ਦੇ ਬਾਅਦ ਸ਼ੇਰ ਦੇ ਕੋਵਿਡ-19 ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ।

ਭਾਰਤ ਵਿਚ ਕੋਵਿਡ-19 ਨਾਲ ਪੀੜਤ 12 ਸਾਲਾ ਇਕ ਏਸ਼ੀਆਈ ਸ਼ੇਰ ਦੀ ਬੁੱਧਵਾਰ ਨੂੰ ਚੇਨਈ ਵਿਚ ਵੰਡਾਪੂਰ ਨੇੜੇ ਅਰਿਗਨਾਰ ਅੰਨਾ ਜ਼ੂਲੋਜੀਕਲ ਪਾਰਕ ਦੇ ਸਫ਼ਾਰੀ ਖੇਤਰ ਵਿਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 3 ਜੂਨ ਨੂੰ ਕੋਰੋਨਾ ਵਾਇਰਸ ਕਾਰਨ ਚਿੜੀਆਘਰ ਵਿਚ 9 ਸਾਲਾ ਇਕ ਸ਼ੇਰਨੀ ਦੀ ਮੌਤ ਹੋ ਗਈ ਸੀ ਅਤੇ ਹੁਣ ਤੱਕ ਕੁੱਲ 14 ਵਿਚੋਂ 7 ਸ਼ੇਰ ਪੀੜਤ ਹੋ ਚੁੱਕੇ ਹਨ।

cherry

This news is Content Editor cherry