ਸ਼੍ਰੀਲੰਕਾਈ ਫੌਜ ਨੇ 4 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ

08/20/2019 2:36:04 PM

ਕੋਲੰਬੋ— ਸ਼੍ਰੀਲੰਕਾ ਦੀ ਨੇਵੀ ਨੇ ਮੰਗਲਵਾਰ ਨੂੰ ਚਾਰ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤਾਮਿਲਨਾਡੂ ਮਛੇਰਾ ਮਹਾਸੰਘ ਦੇ ਸੂਬਾ ਸਕੱਤਰ ਸੀ.ਆਰ. ਸੇਥਿਲਵੇਲ ਨੇ ਕਿਹਾ ਕਿ ਭਾਰਤੀ ਮਛੇਰੇ ਡੇਲਫਟ ਟਾਪੂ ਦੇ ਨੇੜੇ ਬਾਲਕੇਯ ਸਮੁੰਦਰ 'ਚ ਮੱਛੀਆਂ ਫੜਨ ਗਏ ਸਨ। 

ਸ਼੍ਰੀਲੰਕਾਈ ਫੌਜ ਨੇ ਆਪਣੀ ਰੋਜ਼ਾਨਾ ਗਸ਼ਤ ਦੌਰਾਨ ਭਾਰਤੀ ਮਛੇਰਿਆਂ ਨੂੰ ਜਾਲ ਦੇ ਨਾਲ ਗ੍ਰਿਫਤਾਰ ਕਰ ਲਿਆ। ਭਾਰਤੀ ਮਛੇਰਿਆਂ ਨੂੰ ਪੁੱਛਗਿੱਛ ਲਈ ਕਾਂਕੇਸ਼ੰਥੁਰਾਈ ਨੇਵੀ ਦੇ ਕੈਂਪ ਲਿਜਾਇਆ ਗਿਆ ਹੈ। ਇਕ ਹਫਤਾ ਪਹਿਲਾਂ ਨੇਵੀ ਨੇ ਤਿੰਨ ਹੋਰ ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਸੀ। ਸ਼੍ਰੀਲੰਕਾਈ ਨੇਵੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਸਮੁੰਦਰ 'ਚ ਕੋਈ ਸਰਹੱਦ ਨਹੀਂ ਹੈ, ਇਸ ਲਈ ਮਛੇਰੇ ਭਟਕ ਜਾਂਦੇ ਹਨ।

Baljit Singh

This news is Content Editor Baljit Singh