ਟ੍ਰੇਨਿੰਗ ਲਈ ਕਸ਼ਮੀਰ ਤੇ ਕੇਰਲ ਗਏ ਸਨ ਸ਼੍ਰੀਲੰਕਾਈ ਹਮਲਾਵਰ : ਫੌਜ ਮੁਖੀ

05/04/2019 4:26:27 PM

ਕੋਲੰਬੋ (ਭਾਸ਼ਾ)- ਸ਼੍ਰੀਲੰਕਾਈ ਫੌਜ ਮੁਖੀ ਦਾ ਕਹਿਣਾ ਹੈ ਕਿ ਈਸਟਰ ਸੰਡੇ 'ਤੇ ਖੁਦ ਨੂੰ ਬੰਬ ਨਾਲ ਉਡਾਉਣ ਵਾਲੇ ਕੁਝ ਆਤਮਘਾਤੀ ਹਮਲਾਵਰ ਕੁਝ ਖਾਸ ਤਰ੍ਹਾਂ ਦੀ ਟ੍ਰੇਨਿੰਗ ਜਾਂ ਹੋਰ ਵਿਦੇਸ਼ੀ ਸੰਗਠਨਾਂ ਤੋਂ ਕੁਝ ਸਬੰਧ ਮਜ਼ਬੂਤ ਕਰਨ ਲਈ ਕਸ਼ਮੀਰ ਅਤੇ ਕੇਰਲ ਗਏ ਸਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਚੋਟੀ ਦੇ ਸ਼੍ਰੀਲੰਕਾਈ ਸੁਰੱਖਿਆ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਅੱਤਵਾਦੀਆਂ ਨੇ ਭਾਰਤ ਦਾ ਦੌਰਾ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਹਮਲੇ ਤੋਂ ਪਹਿਲਾਂ ਕੋਲੰਬੋ ਦੇ ਨਾਲ ਖੁਫੀਆ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ। ਇਕ ਮਹਿਲਾ ਸਣੇ 9 ਆਤਮਘਾਤੀ ਹਮਲਾਵਰਾਂ ਨੇ 21 ਅਪ੍ਰੈਲ ਨੂੰ ਤਿੰਨ ਚਰਚ ਅਤੇ ਤਿੰਨ ਆਲੀਸ਼ਾਨ ਹੋਟਲਾਂ ਵਿਚ ਭਿਆਨਕ ਧਮਾਕੇ ਕੀਤੇ ਸਨ ਜਿਸ ਵਿਚ 253 ਲੋਕਾਂ ਦੀ ਮੌਤ ਹੋਈ ਸੀ ਜਦੋਂ ਕਿ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਇਕ ਇੰਟਰਵਿਊ ਵਿਚ ਫੌਜ ਕਮਾਂਡਰ ਲੈਫਟੀਨੈਂਟ ਜਨਰਲ ਮਹੇਸ਼ ਸੇਨਾਨਾਇਕੇ ਨੇ ਖੇਤਰ ਅਤੇ ਵਿਦੇਸ਼ ਵਿਚ ਸ਼ੱਕੀਆਂ ਦੇ ਆਉਣ-ਜਾਣ ਬਾਰੇ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਉਹ (ਸ਼ੱਕੀ) ਭਾਰਤ ਗਏ ਸਨ, ਉਹ ਕਸ਼ਮੀਰ, ਬੈਂਗਲੁਰੂ ਗਏ ਸਨ, ਉਹ ਕੇਰਲ ਗਏ ਸਨ। ਸਾਡੇ ਕੋਲ ਇਹ ਜਾਣਕਾਰੀ ਮੁਹੱਈਆ ਹੋਈ ਹੈ।

ਇਹ ਪੁੱਛੇ ਜਾਣ 'ਤੇ ਕਿ ਉਹ ਕਸ਼ਮੀਰ ਅਤੇ ਕੇਰਲ ਵਿਚ ਕਿਨ੍ਹਾਂ ਗਤੀਵਿਧੀਆਂ ਨੂੰ ਅੰਜਾਮ ਨੂੰ ਅੰਜਾਮ ਦੇ ਰਹੇ ਸਨ। ਫੌਜ ਮੁਖੀ ਨੇ ਕਿਹਾ ਕਿ ਕਿਸੇ ਨੇ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਜਾਂ ਦੇਸ਼ ਤੋਂ ਬਾਹਰ ਹੋਰ ਸੰਗਠਨਾਂ ਦੇ ਨਾਲ ਸਬੰਧ ਮਜ਼ਬੂਤ ਕਰ ਰਹੇ ਸਨ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ ਪਰ ਸਰਕਾਰ ਸਥਾਨਕ ਇਸਲਾਮੀ ਵੱਖਵਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਸ਼੍ਰੀਲੰਕਾ ਨੇ ਇਸ ਸੰਗਠਨ ਨੂੰ ਪਾਬੰਦੀਸ਼ੁਦਾ ਕੀਤਾ ਹੈ ਅਤੇ ਧਮਾਕੇ ਦੇ ਸਬੰਧ ਵਿਚ 100 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਿਸੇ ਵਿਦੇਸ਼ੀ ਸੰਗਠਨ ਦੀ ਸ਼ਮੂਲੀਅਤ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਕਮਾਂਡਰ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਦੇ ਤਰੀਕੇ ਅਤੇ ਸ਼ੱਕੀਆਂ ਵਲੋਂ ਯਾਤਰਾ ਦੀਆਂ ਥਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਬਾਹਰੀ ਅਗਵਾਈ ਜਾਂ ਨਿਰਦੇਸ਼ਾਂ ਦੀ ਸ਼ਮੂਲੀਅਤ ਰਹੀ ਹੈ। ਭਾਰਤ ਤੋਂ ਸੂਚਨਾਵਾਂ ਮਿਲਣ ਤੋਂ ਬਾਅਦ ਖਤਰੇ ਤੋਂ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂ ਬਾਰੇ ਪੁੱਛੇ ਜਾਣ 'ਤੇ ਸੇਨਾਨਾਇਕੇ ਨੇ ਕਿਹਾ ਕਿ ਸਾਡੇ ਕੋਲ ਦੂਜੇ ਪਾਸੇ ਕੁਝ ਜਾਣਕਾਰੀਆਂ, ਖੁਫੀਆ ਸੂਚਨਾਵਾਂ ਅਤੇ ਫੌਜੀ ਜਾਣਕਾਰੀਆਂ ਸਨ ਅਤੇ ਹੋਰ (ਜਾਣਕਾਰੀਆਂ) ਵੱਖਰੀਆਂ ਸਨ ਅਤੇ ਇਸ ਵਿਚ ਕੁਝ ਫਰਕ ਸੀ ਜਿਸ ਨੂੰ ਅੱਜ ਦੇਖਿਆ ਜਾ ਸਕਦਾ ਹੈ। 

Sunny Mehra

This news is Content Editor Sunny Mehra