ਸ਼੍ਰੀਲੰਕਾ ਨੇ 2004 ਦੀ ਸੁਨਾਮੀ ਦੀ 15ਵੀਂ ਵਰ੍ਹੇਗੰਢ ਮਨਾਈ, ਹੋਈ ਸੀ ਭਾਰੀ ਤਬਾਹੀ

12/26/2019 12:06:32 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਨੇ ਅੱਜ ਭਾਵ ਵੀਰਵਾਰ ਨੂੰ ਸਾਲ 2004 ਦੀ ਵਿਨਾਸ਼ਕਾਰੀ ਸੁਨਾਮੀ ਦੀ 15ਵੀਂ ਵਰ੍ਹੇਗੰਢ ਮਨਾਈ।ਇਹ ਸੁਨਾਮੀ ਹਿੰਦ ਮਹਾਸਾਗਰ ਵੱਲੋਂ ਆਈ ਸੀ ਜਿਸ ਨੇ ਟਾਪੂ ਦੇਸ਼ ਵਿਚ 35,0000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ। ਕੋਲੰਬੋ ਪੇਜ ਦੀ ਰਿਪੋਰਟ ਦੇ ਮੁਤਾਬਕ ਦੇਸ਼ ਦੀ ਸਭ ਤੋਂ ਭਿਆਨਕ ਕੁਦਰਤੀ ਆਫਤ ਦੀ ਵਰ੍ਹੇਗੰਢ ਮੌਕੇ ਸਮੂਹ ਟਾਪੂ ਦੀ ਪੁਲਸ ਅਤੇ ਹਥਿਆਰਬੰਦ ਬਲਾਂ ਦੀ ਹਿੱਸੇਦਾਰੀ ਦੇ ਨਾਲ ਧਾਰਮਿਕ ਕਾਰਜਾਂ ਸਮੇਤ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। 

ਰਾਸ਼ਟਰੀ ਸੁਰੱਖਿਆ ਦਿਵਸ ਜਾਂ ਮੁੱਖ ਰਾਸ਼ਟਰੀ ਪ੍ਰੋਗਰਾਮ ਟੇਲਵਾਟੇ, ਗਾਲੇ ਵਿਚ ਪੇਰਾਲੀਆ ਸੁਨਾਮੀ ਸਮਾਰਕ ਦੇ ਸਾਹਮਣੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਟ੍ਰਾਈ-ਫੋਰਸਿਜ਼, ਪੁਲਸ ਅਤੇ ਜਨਤਾ ਦੀ ਹਿੱਸੇਦਾਰੀ ਹੋਵੇਗੀ। ਸਾਰੇ ਮੰਤਰਾਲੇ, ਜਨਤਕ ਅਦਾਰੇ ਅਤੇ ਹੋਰ ਸਰਕਾਰੀ ਸੰਗਠਨ ਸਵੇਰੇ 9:25 ਤੋਂ 9:27 ਤੱਕ 2 ਮਿੰਟ ਦਾ ਮੌਨ ਧਾਰਨ ਕਰਨਗੇ, ਜਿਸ ਸਮੇਂ 2004 ਵਿਚ ਇਸ ਦਿਨ ਸ਼੍ਰੀਲੰਕਾ ਵਿਚ ਸੁਨਾਮੀ ਨੇ ਤਬਾਹੀ ਮਚਾਈ ਸੀ। 2004 ਦੀ ਸੁਨਾਮੀ ਦੇ ਬਾਅਦ ਸ਼੍ਰੀਲੰਕਾ ਨੇ 26 ਦਸੰਬਰ ਨੂੰ ਰਾਸ਼ਟਰੀ ਸੁਰੱਖਿਆ ਦਿਵਸ ਦੇ ਰੂਪ ਵਿਚ ਐਲਾਨਿਆ ਹੈ। ਇਸ ਦੇ ਤਹਿਤ ਕੁਦਰਤੀ ਆਫਤਾਂ ਦੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ। 

ਸੁਨਾਮੀ, ਜੋ ਇਕ ਵੱਡੇ ਤੂਫਾਨ ਦੇ ਕਾਰਨ ਆਈ, ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਦੇ ਤੱਟ ਤੋਂ ਹੇਠਾਂ ਆਏ ਭੂਚਾਲ ਦੇ ਝਟਕਿਆਂ ਕਾਰਨ ਆਈ।ਇਸ ਸੁਨਾਮੀ ਵਿਚ 35,322 ਲੋਕਾਂ ਦੀ ਮੌਤ ਹੋ ਗਈ ਅਤੇ ਸ਼੍ਰੀਲੰਕਾ ਵਿਚ 5 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋਏ।ਸੁਨਾਮੀ ਕਾਰਨ ਪੂਰਬੀ ਅਤੇ ਦੱਖਣੀ ਤੱਟ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਪਰ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਇੰਡੋਨੇਸ਼ੀਆ ਸੀ ਜਿੱਥੇ ਆਚੇ ਸੂਬੇ ਵਿਚ 120,000 ਤੋਂ ਵੱਧ ਲੋਕ ਮਾਰੇ ਗਏ। 

Vandana

This news is Content Editor Vandana