ਸ਼੍ਰੀਲੰਕਾ ਨੂੰ ‘ਸਪੂਤਨਿਕ ਵੀ’ ਟੀਕੇ ਦੀ ਮਿਲੀ ਪਹਿਲੀ ਖੇਪ

05/04/2021 6:22:56 PM

ਕੋਲੰਬੋ (ਭਾਸ਼ਾ) : ਸ਼੍ਰੀਲੰਕਾ ਨੂੰ ਰੂਸ ਦੇ ‘ਸਪੂਤਨਿਕ ਵੀ’ ਟੀਕੇ ਦੀ ਪਹਿਲੀ ਖੇਪ ਮਿਲ ਗਈ ਹੈ। ਸ਼੍ਰੀਲੰਕਾ ਗੁਆਂਢੀ ਦੇਸ਼ ਭਾਰਤ ਤੋਂ ਕੋਵਿਡ-19 ਟੀਕੇ ਮਿਲਣ ਵਿਚ ਦੇਰੀ ਕਾਰਨ ਟੀਕਿਆਂ ਦੀ ਘਾਟ ਨਾਲ ਜੂਝ ਰਿਹਾ ਸੀ। ਉਸ ਨੂੰ  ਮੰਗਲਵਾਰ ਤੜਕੇ 15000 ਟੀਕੇ ਮਿਲੇ।

ਸ਼੍ਰੀਲੰਕਾ ਨੇ ਰੂਸ ਦੇ ਗਮਾਲੇਆ ਇੰਸਟੀਚਿਊਟ ਨੂੰ ਸਪੂਤਨਿਕ ਵੀ ਦੇ 1.3 ਕਰੋੜ ਟੀਕਿਆਂ ਦਾ ਆਰਡਰ ਦਿੱਤਾ ਸੀ। ਦਵਾਈ ਉਤਪਾਦਨ, ਸਪਲਾਈ ਅਤੇ ਰੈਗੂਲੇਸ਼ਨ ਰਾਜ ਮੰਤਰੀ ਚੰਨਾ ਜੈਸੁਮਨ ਅਤੇ ਰੂਸੀ ਦੂਤਾਵਾਸ ਦੇ ਅਧਿਕਾਰੀ ਟੀਕੇ ਪ੍ਰਾਪਤ ਕਰਨ ਲਈ ਦੇਸ਼ ਦੇ ਮੁੱਖ ਹਵਾਈਅੰਡੇ ’ਤੇ ਮੌਜੂਦ ਰਹੇ। ਜੈਸੁਮਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸ਼੍ਰੀਲੰਕਾ ਨੂੰ ਭਵਿੱਖ ਵਿਚ ਰੂਸ ਤੋਂ ਸਪੂਤਨਿਕ ਵੀ ਦੇ ਕੁੱਲ 1.3 ਟੀਕੇ ਮਿਲਣਗੇ।

ਸ਼੍ਰੀਲੰਕਾ ਟੀਕਾਕਰਨ ਅਭਿਆਨ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਵਿਚ ਆਕਸਫੋਰਡ-ਐਸਟ੍ਰਾਜੇਨੇਕਾ ਦੇ 600,000 ਟੀਕਿਆਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਹੁਣ ਸ਼੍ਰੀਲੰਕਾ ਦੇ ਸਿਹਤ ਮੰਤਰੀ ਕੋਲ ਕਰੀਬ 350,000 ਟੀਕੇ ਹਨ ਅਤੇ ਉਸ ਕੋਲ 600,000 ਟੀਕਿਆਂ ਦੀ ਕਮੀ ਹੈ, ਕਿਉਂਕਿ ਉਸ ਨੂੰ ਭਾਰਤ ਤੋਂ ਮੰਗਾਏ ਟੀਕੇ ਅਜੇ ਤੱਕ ਨਹੀਂ ਮਿਲੇ ਹਨ। ਦੇਸ਼ਭਰ ਵਿਚ ਪਿਛਲੇ ਹਫ਼ਤੇ ਤੋਂ ਕੋਵਿਡ-19 ਮਰੀਜ਼ਾਂ ਦੀ ਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ। ਸ਼੍ਰੀਲੰਕਾ ਵਿਚ ਕੋਰੋਨਾ ਦੇ ਕੁੱਲ ਮਾਮਲੇ 111,753 ਹੋ ਗਏ ਹਨ ਅਤੇ 696 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

cherry

This news is Content Editor cherry