ਸ਼੍ਰੀਲੰਕਾ ਸਾਰੇ ਦੇਸ਼ਾਂ ਦੇ ਨਾਲ ਰੱਖੇਗਾ ਦੋਸਤਾਨਾ ਸੰਬੰਧ : ਗੋਤਬਾਯਾ

11/18/2019 5:51:51 PM

ਢਾਕਾ (ਭਾਸ਼ਾ): ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਸੋਮਵਾਰ ਨੂੰ ਸਹੁੰ ਚੁੱਕ ਸਮਾਗਮ ਵਿਚ ਸੰਖੇਪ ਭਾਸ਼ਣ ਦਿੱਤਾ। ਗੋਤਬਾਯਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਸਾਰੇ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਰੱਖਣਾ ਚਾਹੁੰਦਾ ਹੈ ਅਤੇ ਅੰਤਰਰਾਸ਼ਟਰੀ ਸ਼ਕਤੀਆਂ ਦੇ ਆਪਸੀ ਸੰਘਰਸ਼ ਵਿਚ ਨਿਰਪੱਖ ਬਣਿਆ ਰਹਿਣਾ ਚਾਹੁੰਦਾ ਹੈ। ਸ਼੍ਰੀਲੰਕਾ ਵਿਚ ਗ੍ਰਹਿਯੁੱਧ ਦੇ ਦੌਰਾਨ ਵਿਵਾਦਮਈ ਰੱਖਿਆ ਸਕੱਤਰ ਰਹੇ 70 ਸਾਲਾ ਰਾਸ਼ਟਰਪਤੀ ਦਾ ਬਿਆਨ ਕਾਫੀ ਮਹੱਤਵਪੂਰਨ ਹੈ ਕਿਉਂਕਿ ਪ੍ਰਾਚੀਨ ਸਮੇਂ ਤੋਂ ਹੀ ਹਿੰਦ ਮਹਾਸਾਗਰ ਵਿਚ ਇਹ ਦੇਸ਼ ਆਪਣੇ ਸਥਾਨ ਅਤੇ ਸਮੁੰਦਰੀ ਰਸਤੇ ਦੇ ਕਾਰਨ  ਮਹੱਤਵਪੂਰਨ ਕਾਰੋਬਾਰੀ ਸਥਾਨ ਰਿਹਾ ਹੈ। 

ਇੱਥੇ ਚੀਨ ਆਪਣਾ ਦਬਦਬਾ ਵਧਾ ਰਿਹਾ ਹੈ ਜਿਸ ਨਾਲ ਭਾਰਤ ਲਈ ਚਿੰਤਾ ਵੱਧ ਰਹੀ ਹੈ। ਗੋਤਬਾਯਾ ਨੂੰ ਐਤਵਾਰ ਨੂੰ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਹਾਸਲ ਹੋਈ। ਅਨੁਰਾਧਾਪੁਰ ਸਥਿਤ ਰੂਵਨਵੇਲੀ ਸੇਯਾ ਤੋਂ ਰਾਸ਼ਟਰ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿਚ ਗੋਤਬਾਯਾ ਨੇ ਵਿਦੇਸ਼ ਨੀਤੀ ਅਤੇ ਲਗਾਤਾਰ ਵਿਕਾਸ ਦੇ ਬਾਰੇ ਵਿਚ ਚਰਚਾ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਵਿਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੋਤਬਾਯਾ ਨੂੰ ਲਿਟਟੇ ਦੇ ਨਾਲ ਸ਼੍ਰੀਲੰਕਾ ਦੇ 30 ਸਾਲ ਪੁਰਾਣੇ ਗ੍ਰਹਿ ਯੁੱਧ ਨੂੰ ਖਤਮ ਕਰਨ ਦਾ ਕ੍ਰੈਡਿਟ ਜਾਂਦਾ ਹੈ। ਦੇਸ਼ ਵਿਚ ਸਿੰਹਲੀ ਬੌਧ ਜਿੱਥੇ ਉਨ੍ਹਾਂ ਨੂੰ ਯੁੱਧਨਾਇਕ ਦੇ ਤੌਰ 'ਤੇ ਦੇਖਦੇ ਹਨ ਉੱਥੇ ਤਮਿਲ ਘੱਟ ਗਿਣਤੀ ਭਾਈਚਾਰਾ ਉਨ੍ਹਾਂ 'ਤੇ ਭਰੋਸਾ ਨਹੀਂ ਕਰਦਾ ਹੈ।

Vandana

This news is Content Editor Vandana