ਸ਼੍ਰੀਲੰਕਾ ''ਚ ਡੇਂਗੂ ਨਾਲ 10 ਮਹੀਨੇ ''ਚ 74 ਲੋਕਾਂ ਦੀ ਮੌਤ

10/21/2019 7:19:37 PM

ਕੋਲੰਬੋ— ਸ਼੍ਰੀਲੰਕਾ 'ਚ ਜਨਵਰੀ ਤੋਂ ਲੈ ਅਕਤੂਬਰ ਦੇ ਦੂਜੇ ਹਫਤੇ ਤੱਕ ਡੇਂਗੂ ਨਾਲ 74 ਲੋਕਾਂ ਦੀ ਮੌਤ ਹੋਈ ਹੈ ਤੇ 55 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੀ ਗ੍ਰਿਫਤ 'ਚ ਹਨ। ਸੂਚਨਾ ਵਿਭਾਗ ਨੇ ਮਹਾਮਾਰੀ ਯੂਨਿਯ ਦੇ ਹਵਾਲੇ ਨਾਲ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਪਿਛਲੇ ਸਾਲ ਡੇਂਗੂ ਦੀ ਲਪੇਟ 'ਚ ਆਉਣ ਕਾਰਨ ਕੁੱਲ 58 ਲੋਕਾਂ ਦੀ ਮੌਤ ਹੋਈ ਸੀ ਤੇ ਕਰੀਬ 48 ਹਜ਼ਾਰ ਲੋਕ ਇਸ ਨਾਲ ਪ੍ਰਭਾਵਿਤ ਹੋਏ ਸਨ। ਮਹਾਮਾਰੀ ਯੂਨਿਟ ਦੇ ਮੁਤਾਬਕ ਇਸ ਸਾਲ 18 ਅਕਤੂਬਰ ਤੱਕ ਡੇਂਗੂ ਨਾਲ ਕੁੱਲ 55 ਹਜ਼ਾਰ 894 ਲੋਕ ਪ੍ਰਭਾਵਿਤ ਹੋਏ ਸਨ, ਜਿਨ੍ਹਾਂ 'ਚੋਂ 11 ਹਜ਼ਾਰ 854 ਮਾਮਲੇ ਕੋਲੰਬੀਆ ਜ਼ਿਲੇ ਦੇ ਸਨ। ਇਸ ਤੋਂ ਬਾਅਦ ਕੋਲੰਬੀਆ ਦੇ ਬਾਹਰੀ ਇਲਾਕੇ ਗੰਪਹਾ 'ਚ ਡੇਂਗੂ ਦੇ 8 ਹਜ਼ਾਰ 976 ਮਾਮਲੇ ਸਾਹਮਣੇ ਆਏ। ਉਸ ਨੇ ਦੱਸਿਆ ਕਿ ਕੋਲੰਬੀਆ ਸਣੇ ਪੰਜ ਜ਼ਿਲਿਆਂ-ਗੰਪਹਾ, ਗੱਲੇ, ਕਾਲੂਤਾਰਾ ਤੇ ਰਤਨਪੁਰਾ ਦੀ ਡੇਂਗੂ ਲਈ ਸਭ ਤੋਂ ਜ਼ਿਆਦਾ ਖਤਰੇ ਵਾਲੇ ਇਲਾਕੇ ਦੇ ਰੂਪ 'ਚ ਪਛਾਣ ਕੀਤੀ ਗਈ ਹੈ। ਸਿਹਤ ਮਾਹਰਾਂ ਨੇ ਕਿਹਾ ਹੈ ਕਿ ਡੇਂਗੂ ਨਾਲ ਮਰਨ ਵਾਲਿਆਂ ਦੀ ਇਹ ਗਿਣਤੀ ਚਿੰਤਾ ਦਾ ਵਿਸ਼ਾ ਹੈ। ਪਿਛਲੇ ਸਾਲ ਇਹ ਗਿਣਤੀ ਸਿਰਫ 58 ਸੀ। ਮਾਹਰਾਂ ਨੇ ਲੋਕਾਂ ਨੂੰ ਤੇਜ਼ ਬੁਖਾਰ, ਲਗਾਤਾਰ ਉਲਟੀ, ਪੇਟ ਦਰਦ, ਚੱਕਰ ਆਦੀ ਦੀ ਸ਼ਿਕਾਇਤ 'ਤੇ ਤੁਰੰਤ ਡਾਕਟਰ ਦੀ ਸਲਾਹ ਲੈਣ ਦੀ ਹਿਦਾਇਤ ਦਿੱਤੀ ਹੈ।

Baljit Singh

This news is Content Editor Baljit Singh