ਸਾਵਧਾਨ! ਓਮਾਨ ’ਚ ਜਨਤਕ ਥਾਵਾਂ ’ਤੇ ਥੁੱਕਣ ’ਤੇ ਹੋ ਸਕਦੈ 20 ਰਿਆਲ ਜੁਰਮਾਨਾ

12/13/2022 9:32:21 AM

ਦੁਬਈ (ਇੰਟਰਨੈਸ਼ਨਲ ਡੈਸਕ)- ਮਸਕਟ ਨਗਰ ਪਾਲਿਕਾ ਨੇ ਜਨਤਕ ਸਥਾਨਾਂ ’ਤੇ ਥੁੱਕਣ ਵਾਲਿਆਂ ’ਤੇ 20 ਓਮਾਨੀ ਰਿਆਲ (Dh200) ਦਾ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ ਹੈ। ਨਗਰਪਾਲਿਕਾ ਨੇ ਇਕ ਬਿਆਨ ਵਿਚ ਕਿਹਾ ਕਿ ਜਨਤਕ ਸਥਾਨਾਂ ’ਤੇ ਥੁੱਕਣ ਨੂੰ ਹੁਣ ਸਥਾਨਕ ਕਾਨੂੰਨਾਂ ਦੀ ਉਲੰਘਣਾ ਦੇ ਰੂਪ ਵਿਚ ਦੇਖਿਆ ਜਾਏਗਾ ਅਤੇ ਉਲੰਘਣਾ ਕਰਨ ਵਾਲਿਆਂ ’ਤੇ 20 ਰਿਆਲ ਦਾ ਜੁਰਮਾਨਾ ਲਗਾਇਆ ਜਾਏਗਾ। ਭਾਰਤੀ ਮੁਦਰਾ ਵਿਚ ਇਹ ਜੁਰਮਾਨਾ ਲਗਭਗ 4200 ਰੁਪਏ ਬਣਦਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਪੁਲਸ ਮੁਲਾਜ਼ਮਾਂ ਸਮੇਤ 6 ਲੋਕਾਂ ਦੀ ਮੌਤ

ਨਗਰਪਾਲਿਕਾ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਨਕਾਰਾਤਮਕ ਅਭਿਆਸ ਸ਼ਹਿਰ ਦੀ ਸਮੁੱਚੀ ਦਿੱਖ ਅਤੇ ਅਕਸ ਨੂੰ ਪ੍ਰਭਾਵਤ ਕਰਦੇ ਹਨ ਅਤੇ ਜਨਤਕ ਸਿਹਤ 'ਤੇ ਇਸਦਾ ਮਾੜਾ ਪ੍ਰਭਾਵ ਪੈਂਦਾ ਹੈ, ਕਿਉਂਕਿ ਇੱਕ ਸੰਕਰਮਿਤ ਵਿਅਕਤੀ ਦੇ ਥੁੱਕ ਦੀਆਂ ਬੂੰਦਾਂ ਦੂਜਿਆਂ ਨੂੰ ਸੰਕਰਮਿਤ ਕਰ ਸਕਦੀਆਂ ਹਨ। ਇਸ ਤੋਂ ਇਲਾਵਾ, ਗਲਤ ਥਾਵਾਂ ’ਤੇ ਕੂੜਾ ਸੁੱਟਣ ਵਾਲੇ ’ਤੇ 100 ਰਿਆਲ (21 ਹਜ਼ਾਰ ਰੁਪਏ ਤੋਂ ਜ਼ਿਆਦਾ) ਦਾ ਜੁਰਮਾਨਾ ਲਗਾਇਆ ਜਾਏਗਾ, ਜਿਸਨੂੰ ਦੁਹਰਾਉਣ ’ਤੇ ਦੁਗਣਾ ਕਰ ਦਿੱਤਾ ਜਾਏਗਾ।

ਇਹ ਵੀ ਪੜ੍ਹੋ: ਪਾਕਿ ’ਚ ਸਿੱਖ ਕੌਮ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ

cherry

This news is Content Editor cherry