ਸਪੇਨ ''ਚ ਇਟਲੀ ਦਾ ਲੋਂਬਾਰਡੀ ਬਣਿਆ ਇਹ ਇਲਾਕਾ, ਟੁੱਟਾ ਮੌਤਾਂ ਦਾ ਕਹਿਰ

04/01/2020 1:18:42 AM

ਮੈਡ੍ਰਿਡ : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ ਤ੍ਰਾਸਦੀ ਛਾਈ ਹੋਈ ਹੈ। ਇਸ ਵਿਚਕਾਰ ਇਕ ਉਹ ਮੁਲਕ ਵੀ ਹੈ ਜਿਸ ਦੀ 4.70 ਕਰੋੜ ਆਬਾਦੀ ਵਿਚ ਹੁਣ 90 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੇ ਮਰੀਜ਼ ਹੋ ਗਏ ਹਨ ਅਤੇ ਹਸਪਤਾਲਾਂ ਵਿਚ ਜਗ੍ਹਾ ਘੱਟ ਹੋਣ ਕਾਰਨ ਉਸ ਨੂੰ ਵੱਡੇ ਸੰਕਟ ਵਿਚੋਂ ਲੰਘਣਾ ਪੈ ਰਿਹਾ ਹੈ।


ਸਪੇਨ ਵਿਚ ਇਟਲੀ ਦੇ ਲੋਂਬਾਰਡੀ ਦੀ ਤਰ੍ਹਾਂ ਹੁਣ ਮੈਡ੍ਰਿਡ ਸਭ ਤੋਂ ਪ੍ਰਭਾਵਿਤ ਇਲਾਕਾ ਹੈ, ਜਿਸ ਵਿਚ ਹੁਣ ਤੱਕ 3,609 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 27,509 ਲੋਕ ਸੰਕ੍ਰਮਿਤ ਹਨ।

ਮੁਰਦਾ ਘਰਾਂ ਦੀ ਵੀ ਪਈ ਘਾਟ-
ਸਪੇਨ ਵਿਚ ਪਿਛਲੇ 24 ਘੰਟੇ ਵਿਚ 9,000 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 94,000 'ਤੇ ਪਹੁੰਚ ਗਈ ਹੈ। ਉੱਥੇ ਹੀ, ਇਸ ਦੌਰਾਨ 849 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 8,189 ਹੋ ਗਈ ਹੈ।


ਇਹ ਮੁਲਕ ਰੋਜ਼ਾਨਾ ਲਗਭਗ 50 ਹਜ਼ਾਰ ਲੋਕਾਂ ਦੀ ਟੈਸਟਿੰਗ ਕਰਨ ਲਈ ਹੁਣ ਦੁਨੀਆ ਭਰ ਤੋਂ ਕਿੱਟਾਂ ਸੋਰਸ ਕਰ ਰਿਹਾ ਹੈ। ਮਰੀਜ਼ਾਂ ਦੇ ਨਾਲ-ਨਾਲ ਇੱਥੇ ਮੈਡੀਕਲ ਸਟਾਫ ਦੇ ਲੋਕ ਵੀ ਬਿਮਾਰ ਹੋ ਰਹੇ ਹਨ।

ਉੱਥੇ ਹੀ, ਮੈਡ੍ਰਿਡ ਵਿਚ ਮਰੀਜ਼ਾਂ ਨੂੰ ਸਾਂਭਣ ਲਈ ਇੱਥੇ ਹੋਟਲ ਅਤੇ ਪ੍ਰਦਰਸ਼ਨੀ ਕੇਂਦਰਾਂ ਨੂੰ ਹਸਪਤਾਲਾਂ ਵਿਚ ਬਦਲਿਆ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਅਧਿਕਾਰੀਆਂ ਮੁਤਾਬਕ ਮੈਡ੍ਰਿਡ ਵਿਚ ਦੋ ਅਸਥਾਈ ਤੌਰ 'ਤੇ ਮੁਰਦਾ ਘਰ ਬਣਾਏ ਗਏ ਹਨ, ਇਕ ਓਲੰਪਿਕ ਆਕਾਰ ਦੇ ਆਈਸ ਸਕੇਟਿੰਗ ਰਿੰਕ ਦੇ ਅੰਦਰ ਬਣਾਇਆ ਗਿਆ ਹੈ। ਸਪੇਨ ਰਾਸ਼ਟਰੀ ਲਾਕਡਾਊਨ ਦੇ ਤੀਜੇ ਹਫਤੇ ਵਿਚ ਹੈ ਅਤੇ ਪਿਛਲੇ ਹਫਤੇ ਦੇ ਅੰਤ ਵਿਚ ਪਾਬੰਦੀ ਹੋਰ ਸਖਤ ਕੀਤੀ ਗਈ ਹੈ। 


 

Sanjeev

This news is Content Editor Sanjeev