ਕੋਵਿਡ-19: ਸਪੇਨ ਤੋਂ ਰਾਹਤ ਦੀ ਖਬਰ, ਮੌਤ ਦਰ 'ਚ ਆਈ ਗਿਰਾਵਟ

05/04/2020 5:28:44 PM

ਮੈਡ੍ਰਿਡ- ਸਪੇਨ ਦੇ ਸਿਹਤ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਨਾਲ 164 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ, ਜੋ ਕਿ ਪਿਛਲੇ 6 ਹਫਤਿਆਂ ਵਿਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਲਗਾਤਾਰ ਦੂਜੀ ਵਾਰ ਸਭ ਤੋਂ ਘੱਟ ਅੰਕੜਾ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਣ ਹੁਣ ਤੱਕ 25,428 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜੇ ਦੇਸ਼ ਦੇ ਲਈ ਰਾਹਤ ਦੇਣ ਵਾਲੇ ਹਨ, ਜਿਥੇ 7 ਹਫਤਿਆਂ ਤੋਂ ਸਖਤ ਲਾਕਡਾਊਨ ਲਾਗੂ ਹੈ ਤੇ ਚਾਰ ਪੜਾਅ ਵਿਚ ਲੱਗੇ ਲਾਕਡਾਊਨ ਵਿਚ ਸੋਮਵਾਰ ਨੂੰ ਰਾਹਤ ਦਿੱਤੀ ਗਈ। ਲੋਕ ਬਾਲ ਕਟਵਾਉਣ, ਬਾਹਰੋਂ ਭੋਜਨ ਲਿਆਉਣ ਜਿਹੀਆਂ ਗਤੀਵਿਧੀਆਂ ਦੇ ਲਈ ਪਹਿਲੀ ਵਾਰ ਸੜਕਾਂ 'ਤੇ ਨਿਕਲੇ।

ਕਈ ਛੋਟੀਆਂ ਦੁਕਾਨਾਂ ਹੁਣ ਵੀ ਬੰਦ ਹਨ ਤੇ ਕਾਰੋਬਾਰ ਸਰਕਾਰ ਵਲੋਂ ਐਤਵਾਰ ਨੂੰ ਐਲਾਨ ਸਿਹਤ ਤੇ ਸਾਫ-ਸਫਾਈ ਸਬੰਧੀ ਸਖਤ ਹੁਕਮਾਂ ਦਾ ਪਾਲਣ ਕਰਨ ਦੀ ਤਿਆਰੀ ਕਰ ਰਹੇ ਹਨ। ਪਬਲਿਕ ਟ੍ਰਾਂਸਪੋਰਟ ਵਿਚ ਮਾਸਕ ਲਾਜ਼ਮੀ ਹੈ ਤੇ ਸਰਕਾਰ 1.4 ਕਰੋੜ ਮਾਸਕ ਵੱਡੇ ਆਵਾਜਾਈ ਕੇਂਦਰਾਂ 'ਤੇ ਵੰਡ ਰਹੀ ਹੈ। ਦੇਸ਼ ਵਿਚ ਸਿਆਸੀ ਤਣਾਅ ਵੀ ਵਧ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਸੰਕਟ ਤੋਂ ਨਿਪਟਣ ਦੇ ਤੌਰ-ਤਰੀਕਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਪੈਡ੍ਰੋ ਸਾਂਚੇਜ 'ਤੇ ਸ਼ਬਦੀ ਹਮਲੇ ਕਰ ਰਿਹਾ ਹੈ। 

Baljit Singh

This news is Content Editor Baljit Singh