ਸਪੇਨ 'ਚ 24 ਘੰਟੇ 'ਚ 849 ਲੋਕਾਂ ਦੀ ਮੌਤ, ਈਰਾਨ 'ਚ ਗਿਣਤੀ 3000 ਦੇ ਕਰੀਬ

03/31/2020 6:34:16 PM

ਮੈਡ੍ਰਿਡ (ਭਾਸ਼ਾ) ਈਰਾਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਨਾਲ 141 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਦੇਸ਼ ਵਿਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,898 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਕਿਨਯੌਸ ਜਹਾਂਪੁਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 3,111 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 44,606 ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ 3,703 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ 14,566 ਲੋਕ ਸਿਹਤਮੰਦ ਹੋ ਚੁੱਕੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਕਹਿਰ ਦੇ 'ਚ ਅਮਰੀਕਾ 'ਚ H-1B ਵਰਕਰਾਂ ਨੇ ਕੀਤੀ ਇਹ ਅਪੀਲ

ਸਪੇਨ 'ਚ 24 ਘੰਟੇ ਵਿਚ 849 ਦੀ ਮੌਤ
ਸਪੇਨ ਵਿਚ ਕੋਰੋਨਾਵਾਇਰਸ ਕਾਰਨ ਪਿਛਲੇ 24 ਘੰਟਿਆਂ ਵਿਚ 849 ਲੋਕਾਂ ਦੀ ਮੌਤ ਹੋ ਗਈ ਹੈ।

ਬੈਲਜੀਅਮ 'ਚ 12 ਸਾਲਾ ਕੁੜੀ ਦੀ ਮੌਤ
ਬੈਲਜੀਅਮ ਵਿਚ ਕੋਰੋਨਾ ਇਨਫੈਕਟਿਡ ਇਕ 12 ਸਾਲਾ ਕੁੜੀ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਉਂਝ ਬੈਲਜੀਅਮ ਵਿਚ ਕੋਰੋਨਾ ਦੇ 12,775 ਮਾਮਲੇ ਸਾਹਮਣੇ ਆਏ ਹਨ ਜਦਕਿ  705 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- 'ਉੱਤਰੀ ਕੋਰੀਆ 'ਚ ਕੈਦੀਆਂ ਦੀਆਂ ਲਾਸ਼ਾਂ ਦੀ ਖਾਦ ਨਾਲ ਹੋ ਰਹੀ ਖੇਤੀ'

Vandana

This news is Content Editor Vandana