ਪੁਲਾੜ ''ਚ ਬਣਿਆ ਇਤਿਹਾਸ, ਪਹਿਲੀ ਵਾਰ ਸਿਰਫ ਔਰਤਾਂ ਦਾ ਸਪੇਸਵਾਕ

10/18/2019 10:57:56 PM

ਵਾਸ਼ਿੰਗਟਨ - ਪੁਲਾੜ 'ਚ ਸ਼ੁੱਕਰਵਾਰ ਨੂੰ ਇਕ ਨਵਾਂ ਇਤਿਹਾਸ ਬਣਿਆ ਜਦ ਸਿਰਫ 2 ਔਰਤਾਂ ਸਪੇਸਵਾਕ 'ਤੇ ਨਿਕਲੀਆਂ। ਅੱਜ ਤੱਕ ਅਜਿਹਾ ਹੁੰਦਾ ਆਇਆ ਹੈ ਜਦ ਸਪੇਸਵਾਕ ਕਰਨ ਵਾਲੀ ਟੀਮ 'ਚ ਕੋਈ ਨਾ ਕੋਈ ਮਰਦ ਪੁਲਾੜ ਯਾਤਰੀ ਮੌਜੂਦ ਰਿਹਾ ਹੈ। ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਅਤੇ ਜੈਸਿਕਾ ਮੀਰ ਸਪੇਸਵਾਕ ਕਰਨ ਵਾਲੀ ਪਹਿਲੀ ਮਹਿਲਾ ਜੋੜੀ ਬਣ ਗਈ ਹੈ। ਦਰਅਸਲ ਇਹ ਮਿਸ਼ਨ ਮਾਰਚ 'ਚ ਸ਼ੁਰੂ ਹੋਣ ਵਾਲਾ ਸੀ ਪਰ ਸਪੇਸ ਏਜੰਸੀ ਦੇ ਕੋਲ ਹੀ ਮੱਧ ਸਾਈਜ਼ ਦਾ ਸੂਟ ਸੀ, ਜੋ ਮਹਿਲਾ ਪੁਰਸ਼ ਕਾਂਮਬੀਨੇਸ਼ਨ ਵਾਲਾ ਸੀ ਜੋ ਕਿ ਇਸ ਨੂੰ ਪਾ ਕੇ ਆਪਣਾ ਟਾਸਕ ਪੂਰਾ ਕਰ ਸਕਦੇ ਸਨ।



421ਵੇਂ ਸਪੇਸਵਾਕ ਨੇ ਬਣਾਇਆ ਇਤਿਹਾਸ
ਪਿਛਲੀ ਅੱਧੀ ਸਦੀ 'ਚ ਕੀਤੇ ਗਏ ਸਾਰੇ 420 ਸਪੇਸਵਾਕ 'ਚ ਮਰਦ ਕਿਸੇ ਨਾ ਕਿਸੇ ਰੂਪ 'ਚ ਸ਼ਾਮ ਰਹੇ ਹਨ ਪਰ ਸ਼ੁੱਕਰਵਾਰ ਨੂੰ ਸਪੇਸਵਾਕ ਗਿਣਤੀ 421 ਦੇ ਨਾਲ ਹੀ ਇਹ ਬਦਲ ਗਿਆ ਅਤੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਜਦ ਸਿਰਫ ਔਰਤਾਂ ਨੇ ਸਪੇਸਵਾਕ ਕੀਤੀ। ਨਾਸਾ ਦੀਆਂ ਪੁਲਾੜ ਯਾਤਰੀਆਂ ਕ੍ਰਿਸਟੀਨਾ ਕੋਚ ਅਤੇ ਜੈਸਿਕਾ ਮੀਰ ਨੇ ਨਵੀਂ ਇਬਾਰਤ ਲਿਖੀ ਅਤੇ ਉਹ ਸਾਢੇ 5 ਘੰਟੇ ਤੱਕ ਸਪੇਸਵਾਕ ਕਰੇਗੀ। ਅੰਤਰਰਾਸ਼ਟਰੀ ਪੁਲਾੜ ਕੇਂਦਰ 'ਚ ਮੌਜੂਦ ਸਾਰੇ 4 ਮਰਦ ਅੰਦਰ ਹੀ ਰਹੇ ਅਤੇ ਜਦਕਿ ਜੈਸਿਕਾ ਅਤੇ ਕ੍ਰਿਸਟੀਨਾ ਟੁੱਟੀ ਹੋਈ ਬੈਟਰੀ ਚਾਰਜਰ ਨੂੰ ਬਦਲਣ ਲਈ ਕੇਂਦਰ ਤੋਂ ਬਾਹਰ ਪੁਲਾੜ 'ਚ ਚਹਲਕਦਮੀ ਕਰਦੀਆਂ ਦਿਖੀਆਂ। ਬੈਟਰੀ ਚਾਰਜਰ ਉਸ ਵੇਲੇ ਖਰਾਬ ਹੋ ਗਿਆ ਸੀ ਜਦ ਕੋਚ ਅਤੇ ਚਾਲਕ ਦਲ ਦੇ ਮਰਦ ਮੈਂਬਰਾਂ ਨੇ ਪਿਛਲੇ ਹਫਤੇ ਪੁਲਾੜ ਕੇਂਦਰ ਦੇ ਬਾਹਰ ਨਵੀਆਂ ਬੈਟਰੀਆਂ ਲਾਈਆਂ ਸਨ। ਨਾਸਾ ਨੇ ਇਸ ਸਮੱਸਿਆ ਨੂੰ ਠੀਕ ਕਰਨ ਲਈ ਬੈਟਰੀ ਬਦਲਣ ਦੇ ਬਾਕੀ ਕੰਮ ਨੂੰ ਰੱਦ ਕਰ ਦਿੱਤਾ ਅਤੇ ਔਰਤਾਂ ਦੇ ਨਿਯੋਜਤ ਸਪੇਸਵਾਕ ਨੂੰ ਅੱਗੇ ਵਧਾ ਦਿੱਤਾ ਸੀ।

ਨਾਸਾ ਨੇ ਲੋਕਾਂ ਤੋਂ ਮੰਗੀਆਂ ਸ਼ੁਭਕਾਮਨਾਵਾਂ
ਨਾਸਾ ਨੇ ਜਾਨਸਨ ਸਪੇਸ ਸੈਂਟਰ ਨੇ ਇਸ ਤੋਂ ਬਾਅਦ ਟਵੀਟ ਕੀਤਾ ਕਿ ਅੱਜ ਵੱਡਾ ਦਿਨ ਚੱਲ ਰਿਹਾ ਹੈ। ਆਪਣੀਆਂ ਸ਼ੁਭਕਾਮਨਾਵਾਂ ਦਿਓ, ਭਾਂਵੇ ਤੁਸੀਂ ਕਿਤੋਂ ਵੀ ਦੇਖ ਰਹੇ ਹੋ। ਇਸ ਨੂੰ ਅੱਗੇ ਨਾਸਾ ਨੇ ਰੀ-ਟਵੀਟ ਕੀਤਾ। ਇਸ ਦੇ ਪਹਿਲਾਂ ਅੰਤਰਰਾਸ਼ਟਰੀ ਪੁਲਾੜ ਕੇਂਦਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿੱਖਿਆ, ਸਪੇਸਵਾਕ ਕ੍ਰਿਸਟੀਨਾ ਅਤੇ ਜੈਸਿਕਾ ਸਪੇਸ ਦੇ ਬਾਹਰ ਖੜ੍ਹੀ ਹੈ ਅਤੇ ਇਕ ਖਰਾਬ ਹੋ ਗਏ ਪਾਵਰ ਕੰਟੋਲਰ ਨੂੰ ਠੀਕ ਕਰਨ ਲਈ ਆਪਣੇ ਟੂਲਸ ਨੂੰ ਤਿਆਰ ਕਰ ਰਹੀਆਂ ਹਨ। ਇਹ ਸਟੇਸ਼ਨ ਦੇ ਸਿਸਟਮ ਲਈ ਸੋਲਰ ਪਾਵਰ ਇਕੱਠਾ ਕਰਦਾ ਹੈ ਅਤੇ ਉਸ ਦੀ ਸਪਲਾਈ ਕਰਦਾ ਹੈ।

Khushdeep Jassi

This news is Content Editor Khushdeep Jassi