ਮਿਸਰ ਯਾਤਰਾ ਦੌਰਾਨ ਦੱਖਣੀ ਸੂਡਾਨ ਦੇ ਫੌਜ ਮੁਖੀ ਦੀ ਮੌਤ

04/20/2018 8:24:34 PM

ਜੁਬਾ— ਦੱਖਣੀ ਸੂਡਾਨ ਨੇ ਦੱਸਿਆ ਕਿ ਮਿਸਰ ਦੀ ਯਾਤਰਾ ਦੌਰਾਨ ਉਸ ਦੇ ਫੌਜ ਮੁਖੀ ਦੀ ਮੌਤ ਹੋ ਗਈ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਦੱਖਣੀ ਸੂਡਾਨ ਦੇ ਫੌਜ ਮੁਖੀ ਜਨਰਲ ਜੇਮਸ ਆਜੋਂਗੋ ਮਾਵੁਤ ਨੇ ਇਸ ਅਹੁਦੇ ਦੀ ਜ਼ਿੰਮੇਦਾਰੀ ਇਕ ਸਾਲ ਪਹਿਲਾਂ ਉਦੋਂ ਲਈ ਸੀ ਜਦੋਂ ਪਾਲ ਮਾਲੋਂਗ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਦੇਸ਼ 'ਚ ਪੰਜ ਸਾਲ ਤੋਂ ਜਾਰੀ ਗ੍ਰਹਿਯੁੱਧ ਖਤਮ ਕਰਨ ਦੇ ਟੀਚੇ ਨਾਲ ਇਕ ਖੇਤਰੀ ਮੰਚ ਸ਼ਾਂਤੀ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਇਹ ਗੱਲਬਾਤ ਅਗਲੇ ਮਹੀਨੇ ਹੋਣ ਵਾਲੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਾਵੁਤ ਦੀ ਮੌਤ ਨਾਲ ਦੱਖਣੀ ਸੂਡਾਨ ਦੇ ਰਾਸ਼ਟਰਪਤੀ ਸਲਵਾ ਕੀਈਰ 'ਤੇ ਆਪਣੇ ਸੱਤਾਧਾਰੀ ਗਠਬੰਧਨ ਦੇ ਬਾਰੇ ਅਹਿਮ ਫੈਸਲੇ ਕਰਨ ਦਾ ਦਬਾਅ ਵਧੇਗਾ। ਗਠਬੰਧਨ ਲੜਖੜਾ ਰਿਹਾ ਹੈ। ਅਜੇ ਸੱਤਾਧਾਰੀ ਗਠਬੰਧਨ 'ਚ ਸੱਤਾ ਦੇ ਕੁਝ ਹੱਥਾਂ 'ਚ ਕੇਂਦਰਿਤ ਹੈ।