ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ''ਤੇ ਲਗਾਈਆਂ ਨਵੀਂਆਂ ਪਾਬੰਦੀਆਂ

12/11/2017 10:32:47 AM

ਸੋਲ(ਭਾਸ਼ਾ)— ਦੱਖਣੀ ਕੋਰੀਆ ਨੇ ਕਿਹਾ ਕਿ ਉਸ ਨੇ ਉੱਤਰੀ ਕੋਰੀਆ ਦੇ ਹਥਿਆਰ ਪ੍ਰੋਗਰਾਮ ਲਈ ਧੰਨ ਦੀ ਫੰਡਿੰਗ ਨੂੰ ਰੋਕਣ ਦੇ ਉਦੇਸ਼ ਨਾਲ ਉੱਥੇ ਦੇ ਕੁੱਝ ਸਮੂਹਾਂ ਅਤੇ ਵਿਅਕਤੀਆਂ ਨੂੰ ਪਾਬੰਦੀਸ਼ੁਦਾ ਸੂਚੀ ਵਿਚ ਪਾਇਆ ਹੈ। ਦੱਖਣੀ ਕੋਰੀਆਈ ਸਰਕਾਰ ਨੇ ਕਿਹਾ ਕਿ 20 ਉੱਤਰੀ ਕੋਰੀਆਈ ਸਮੂਹਾਂ ਅਤੇ 12 ਵਿਅਕਤੀਆਂ ਖਿਲਾਫ ਪਾਬੰਦੀ ਅੱਜ ਭਾਵ ਸੋਮਵਾਰ ਤੋਂ ਪ੍ਰਭਾਵੀ ਹੈ। ਉੱਤਰੀ ਕੋਰੀਆ ਵੱਲੋਂ 29 ਨਵੰਬਰ ਨੂੰ ਕੀਤੇ ਗਏ ਮਿਜ਼ਾਇਲ ਪ੍ਰੀਖਣ ਤੋਂ ਬਾਅਦ ਉਸ ਉੱਤੇ ਨਵੀਂ ਪਾਬੰਦੀ ਲਗਾਉਣ ਵਾਲੇ ਦੇਸ਼ਾਂ ਵਿਚ ਦੱਖਣੀ ਕੋਰੀਆ ਸਭ ਤੋਂ ਅੱਗੇ ਹੈ। ਸਰਕਾਰ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਸ ਦੇ ਇਸ ਕਦਮ ਨਾਲ ਦੂਜੇ ਦੇਸ਼ ਵੀ ਅਜਿਹਾ ਕਰਨ ਨੂੰ ਪ੍ਰੇਰਿਤ ਹੋਣਗੇ।
ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੂਤ ਦੁਨੀਆ ਨੂੰ ਬੇਨਤੀ ਕਰ ਰਹੀ ਹੈ ਕਿ ਉਹ ਪਿਯੋਂਗਯਾਂਗ ਨਾਲ ਆਪਣੇ ਵਪਾਰਕ ਅਤੇ ਸਿਆਸਤੀ ਸੰਬੰਧ ਤੋੜ ਲੈਣ। ਇਸ ਤੋਂ ਇਲਾਵਾ ਦੱਖਣੀ ਕੋਰੀਆ, ਅਮਰੀਕਾ ਅਤੇ ਜਾਪਾਨ ਨੇ ਅੱਜ ਆਪਣਾ 2 ਦਿਨੀਂ ਮਿਜ਼ਾਇਲ ਟਰੈਕਿੰਗ ਅਭਿਆਸ ਸ਼ੁਰੂ ਕੀਤਾ।