ਦੱਖਣੀ ਕੋਰੀਆ ’ਚ ਕੋਰੋਨਾ ਵਾਇਰਸ ਦੇ 594 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

02/29/2020 11:34:55 AM

ਸਿਓਲ— ਦੱਖਣੀ ਕੋਰੀਆ ’ਚ ਜਾਨਲੇਵਾ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਅਤੇ ਦੇਸ਼ ’ਚ 594 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ 2,931 ਹੋ ਗਈ ਹੈ ਅਤੇ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ।

ਕੋਰੀਆਈ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕੋਰੀਆ ਰੋਕਥਾਮ ਕੇਂਦਰ ਵਲੋਂ ਰੋਜ਼ਾਨਾ ਦੋ ਵਾਰ ਸਵੇਰੇ 10 ਵਜੇ ਤੇ ਸ਼ਾਮ 5 ਵਜੇ ਕੋਰੋਨਾ ਵਾਇਰਸ ਨਾਲ ਜੁੜੇ ਮਾਮਲਿਆਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਦੇਸ਼ ’ਚ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਐਤਵਾਰ ਨੂੰ ਚਿਤਾਵਨੀ ਦਾ ਲੈਵਲ ‘ਓਰੈਂਜ’ ਤੋਂ ਵਧਾ ਕੇ ‘ਰੈੱਡ’ ਕਰ ਦਿੱਤਾ ਸੀ।