ਕੋਰੋਨਾਵਾਇਰਸ : ਦੱਖਣੀ ਕੋਰੀਆ 'ਚ ਇਕ ਦਿਨ 'ਚ 20 ਨਵੇਂ ਮਾਮਲਿਆਂ ਦੀ ਪੁਸ਼ਟੀ

02/19/2020 4:33:14 PM

ਸਿਓਲ (ਭਾਸ਼ਾ): ਦੱਖਣੀ ਕੋਰੀਆ ਵਿਚ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 20 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਨਵੇਂ ਮਾਮਲਿਆਂ ਦੀ ਪੁਸ਼ਟੀ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਿਚ ਦੋ-ਤਿਹਾਈ ਦਾ ਵਾਧਾ ਹੋਇਆ ਹੈ। ਗੁਆਂਢੀ ਦੇਸ਼ ਚੀਨ ਵਿਚ ਇਸ ਵਾਇਰਸ ਦੇ ਫੈਲਣ ਦੇ ਕਾਰਨ ਦੱਖਣੀ ਕੋਰੀਆ ਦੇ ਵਪਾਰ 'ਤੇ ਅਸਰ ਪਿਆ ਹੈ। 

'ਦੀ ਕੋਰੀਆ ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ' (KCDC) ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕੋਰੋਨਾਵਾਇਰਸ ਦੇ 20 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਇਸ ਦੇ ਮਰੀਜ਼ਾਂ ਦੀ ਗਿਣਤੀ 31 ਤੋਂ ਵੱਧ ਕੇ 51 ਹੋ ਗਈ ਹੈ। ਇਹਨਾਂ ਵਿਚ 18 ਮਾਮਲੇ ਦਾਇਗੁ ਅਤੇ ਗੁਆਂਢੀ ਸੂਬੇ ਉੱਤਰ ਗਿਯੋਂਸਾਂਗ ਦੇ ਹਨ। ਇਹਨਾਂ ਵਿਚੋਂ 15 ਮਾਮਲੇ 61 ਸਾਲਾ ਮਹਿਲਾ ਨਾਲ ਸਬੰਧਤ ਹਨ। 

ਕੇ.ਸੀ.ਡੀ.ਸੀ. ਨੇ ਦੱਸਿਆ ਕਿ ਮਹਿਲਾ ਜਿਸ ਚਰਚ ਵਿਚ ਗਈ ਸੀ ਉੱਥੇ 14 ਹੋਰ ਲੋਕ ਵੀ ਗਏ ਸਨ, ਜਿਸ ਨਾਲ ਉਹ ਇਨਫੈਕਟਿਡ ਹੋ ਗਏ ਜਦਕਿ ਇਕ ਹੋਰ ਵਿਅਕਤੀ ਹਸਪਤਾਲ ਵਿਚ ਉਸ ਮਹਿਲਾ ਦੇ ਕਾਰਨ ਇਨਫੈਕਟਿਡ ਹੋ ਗਿਆ।

Vandana

This news is Content Editor Vandana