ਦੱਖਣੀ ਕੋਰੀਆ ''ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 5.4

11/15/2017 2:33:01 PM

ਸਿਓਲ— ਦੱਖਣੀ ਕੋਰੀਆ ਦੇ ਦੱਖਣੀ ਪੂਰਬੀ ਖੇਤਰ 'ਚ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਾਧਾਰਣ ਤੌਰ 'ਤੇ ਇੱਥੇ ਤੇਜ਼ ਭੂਚਾਲ ਦੇ ਝਟਕੇ ਨਹੀਂ ਲੱਗਦੇ, ਇਸੇ ਲਈ ਇਸ ਨੂੰ ਦੂਜਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਦੱਸਿਆ ਗਿਆ। ਕੋਰੀਆ ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਦੇ ਝਟਕੇ ਰਾਜਧਾਨੀ ਸਿਓਲ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਪੂਰਬੀ ਉਦਯੋਗਿਕ ਸ਼ਹਿਰ ਪੋਹਾਂਗ 'ਚ 9 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਹ ਦੁਪਹਿਰ ਤਕਰੀਬਨ ਢਾਈ ਵਜੇ ਆਇਆ। ਕੋਰੀਆਈ ਪ੍ਰਾਇਦੀਪ 'ਕੇ ਆਮ ਤੌਰ 'ਤੇ ਹਲਕੇ ਝਟਕੇ ਹੀ ਮਹਿਸੂਸ ਕੀਤੇ ਜਾਂਦੇ ਹਨ। ਇੱਥੇ ਭੂਚਾਲ ਦੀਆਂ ਗਤੀਵਿਧੀਆਂ 'ਤੇ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਉੱਤਰੀ ਕੋਰੀਆ ਵਲੋਂ ਵਾਰ-ਵਾਰ ਪ੍ਰਮਾਣੂੰ ਪ੍ਰੀਖਣ ਕੀਤਾ ਜਾਂਦਾ ਹੈ ਤੇ ਇਸ ਲਈ ਦੱਖਣੀ ਕੋਰੀਆ ਵਧੇਰੇ ਧਿਆਨ ਰੱਖਦਾ ਹੈ। ਭੂਚਾਲ ਮਗਰੋਂ ਸਰਕਾਰੀ ਟੀ.ਵੀ. 'ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ। ਇਨ੍ਹਾਂ 'ਚ ਦੇਖਿਆ ਜਾ ਰਿਹਾ ਹੈ ਕਿ ਕੰਧਾਂ ਅਤੇ ਘਰਾਂ ਦਾ ਫਰਨੀਚਰ ਬੁਰੀ ਤਰ੍ਹਾਂ ਨਾਲ ਹਿੱਲ ਰਿਹਾ ਹੈ। ਉਂਝ ਲੋਕ ਪਹਿਲਾਂ ਵਾਂਗ ਹੀ ਕੰਮ ਕਰ ਰਹੇ ਹਨ।