ਦੱਖਣੀ ਕੋਰੀਆ : ਕੋਰੋਨਾ ਦੇ ਨਵੇਂ 39 ਮਾਮਲੇ ਆਏ ਸਾਹਮਣੇ

05/30/2020 12:02:33 PM

ਸਿਓਲ- ਦੱਖਣੀ ਕੋਰੀਆ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 39 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ ਵਧੇਰੇ ਸੰਘਣੀ ਆਬਾਦੀ ਵਾਲੇ ਉਸ ਇਲਾਕੇ ਵਿਚੋਂ ਸਾਹਮਣੇ ਆਏ, ਜਿੱਥੇ ਗੋਦਾਮ ਵਿਚ ਕੰਮ ਕਰਨ ਵਾਲੇ ਕਈ ਕਰਮਚਾਰੀ ਇਨਫੈਕਟਡ ਪਾਏ ਗਏ ਸਨ। ਦੱਖਣੀ ਕੋਰੀਆ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਮੁਤਾਬਕ ਦੇਸ਼ ਵਿਚ ਵਾਇਰਸ ਦੇ ਹੁਣ ਤੱਕ 11,441 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 269 ਲੋਕਾਂ ਦੀ ਮੌਤ ਹੋ ਗਈ ਹੈ।

ਸ਼ਨੀਵਾਰ ਨੂੰ ਪੀੜਤ ਪਾਏ ਗਏ ਲੋਕਾਂ ਵਿਚੋਂ ਘੱਟ ਤੋਂ ਘੱਟ 12 ਲੋਕ ਵਿਦੇਸ਼ ਤੋਂ ਆਏ ਹਨ। ਕੇ. ਸੀ. ਡੀ. ਸੀ. ਨਿਰਦੇਸ਼ਕ ਜਿਓਂਗ ਇਉਨ ਕਿਉਂਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੀੜਤਾਂ ਦੇ ਘੱਟ ਤੋਂ ਘੱਟ 102 ਮਾਮਲੇ ਈ-ਕਾਮਰਸ ਕੰਪਨੀ ਦੀ ਆਲੋਚਨਾ ਹੋ ਰਹੀ ਹੈ। ਕੰਪਨੀ ਦੇ ਹੈਲਮਟ, ਲੈਪਟਾਪ, ਕੀਬੋਰਡ ਅਤੇ ਉਨ੍ਹਾਂ ਹੋਰਾਂ ਉਪਕਰਣਾਂ 'ਤੇ ਵਾਇਰਸ ਪਾਏ ਗਏ ਹਨ, ਜਿਨ੍ਹਾਂ ਨੇ ਸਾਰੇ ਕਰਮਚਾਰੀਆਂ ਨੂੰ ਸਾਂਝੇ ਤੌਰ 'ਤੇ ਵਰਤੋਂ ਕਰਦੇ ਹਨ। ਇਸ ਦੇ ਇਲਾਵਾ ਸਿਹਤ ਕਰਮਚਾਰੀ ਮੁਤਾਬਕ ਵਾਇਰਸ ਦੇ 266 ਮਾਮਲੇ ਸਿਓਲ ਦੇ ਨਾਈਟ ਕਲੱਬਾਂ ਅਤੇ ਮਨੋਰੰਜਨ ਦੇ ਹੋਰ ਕੰਪਲੈਕਸਾਂ ਨਾਲ ਜੁੜੇ ਹਨ, ਜਿੱਥੇ ਮਈ ਤੋਂ ਸਮਾਜਕ ਦੂਰੀ ਦਿਸ਼ਾ-ਨਿਰਦੇਸ਼ਾਂ ਵਿਚ ਢਿੱਲ ਦਿੱਤੇ ਜਾਣ ਦੇ ਬਾਅਦ ਭਾਰੀ ਭੀੜ ਦੇਖੀ ਗਈ ਸੀ। ਦੱਖਣੀ ਕੋਰੀਆ ਵਿਚ ਸਕੂਲ ਖੋਲ੍ਹ ਦਿੱਤੇ ਗਏ ਹਨ। ਅਜਿਹੇ ਵਿਚ ਵਾਇਰਸ ਦੇ ਮਾਮਲੇ ਵਧਣਾ ਅਧਿਕਾਰੀਆਂ ਲਈ ਚਿੰਤਾ ਦੀ ਬਣੀ ਹੋਈ ਹੈ।

Lalita Mam

This news is Content Editor Lalita Mam