ਦੱਖਣੀ ਅਫਰੀਕਾ ਦੇ ਸੰਸਦ ਮੈਂਬਰਾਂ ਨੇ ਸਿਰਿਲ ਰਾਮਫੋਸਾ ਨੂੰ ਫਿਰ ਚੁਣਿਆ ਰਾਸ਼ਟਰਪਤੀ

Wednesday, May 22, 2019 - 11:29 PM (IST)

ਕੇਪ ਟਾਊਨ— ਦੱਖਣੀ ਅਫਰੀਕਾ ਦੇ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਸਿਰਿਲ ਰਾਮਫੋਸਾ ਨੂੰ ਇਕ ਵਾਰ ਫਿਰ ਦੇਸ਼ ਦਾ ਰਾਸ਼ਟਰਪਤੀ ਚੁਣਿਆ। ਅਫਰੀਕਨ ਨੈਸ਼ਨਲ ਕਾਂਗਰਸ ਦੋ ਹਫਤੇ ਪਹਿਲਾਂ ਹੀ ਸੰਸਦੀ ਚੋਣਾਂ 'ਚ ਜਿੱਤ ਦਰਜ ਕਰਕੇ ਸੱਤਾ 'ਚ ਪਰਤੀ। ਮੁੱਖ ਜੱਜ ਮੋਗੇਂਗ ਨੇ ਸੰਸਦ 'ਚ ਕਿਹਾ ਕਿ ਰਾਮਫੋਸਾ 'ਦੱਖਣੀ ਅਫਰੀਕਾ ਗਣਰਾਜ ਦੇ ਚੁਣੇ ਹੋਏ ਪ੍ਰਧਾਨ ਹਨ। ਸੰਸਦ ਮੈਂਬਰਾਂ ਵਲੋਂ ਰਾਮਫੋਸਾ ਤੋਂ ਇਲਾਵਾ ਕਿਸੇ ਨੂੰ ਵੀ ਨਾਮਜ਼ਦ ਨਹੀਂ ਕੀਤਾ ਗਿਆ ਸੀ। ਅਫਰੀਕਨ ਨੈਸ਼ਨਲ ਕਾਂਗਰਸ ਨੇ ਚੋਣਾਂ 'ਚ 400 'ਚੋਂ 230 ਸੀਟਾਂ ਹਾਸਲ ਕੀਤੀਆਂ ਸਨ।

Baljit Singh

This news is Content Editor Baljit Singh