ਸ਼ੇਰ ਨੂੰ ਬਚਾਉਣ ''ਚ ਲੱਗੇ ''ਵੈਸਟ ਅੰਕਲ'' ਨੂੰ ਸਫੈਦ ਸ਼ੇਰਨੀ ਨੇ ਉਤਾਰਿਆ ਮੌਤ ਦੇ ਘਾਟ

08/28/2020 7:36:10 PM

ਜੋਹਾਨਿਸਬਰਗ: ਦੱਖਣੀ ਅਫਰੀਕਾ ਦੇ ਪ੍ਰਸਿੱਧ ਵਾਤਾਵਰਣ ਸੁਰੱਖਿਆਵਾਦੀ ਵੈਸਟ ਮੈਜਯੂਸਨ ਨੂੰ ਦੋ ਸਫੈਦ ਸ਼ੇਰਾਂ ਨੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਵੈਸਟ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਪਤੀ ਤੇ ਸ਼ੇਰਾਂ ਦੇ ਪਿੱਛੇ ਕਾਰ ਰਾਹੀਂ ਆ ਰਹੀ ਸੀ ਤੇ ਜਦੋਂ ਇਹ ਹਾਦਸਾ ਹੋਇਆ ਤਾਂ ਉਸ ਨੇ ਸ਼ੇਰਾਂ ਦਾ ਧਿਆਨ ਭਟਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਵੈਸਟ ਦੱਖਣੀ ਅਫਰੀਕਾ ਦੇ ਲਿਮਪੋਪੋ ਸੂਬੇ ਵਿਚ ਇਕ ਸਫਾਰੀ ਲਾਜ 'ਲਾਇਨ ਟ੍ਰੀ ਟਾਪ ਲਾਜ' ਨਾਮ ਨਾਲ ਚਲਾਉਂਦੇ ਸਨ।

ਸ਼ੇਰਨੀ ਤੇ ਸ਼ੇਰ ਦੀ ਲੜਾਈ ਵਿਚ ਫਸ ਗਏ ਵੈਸਟ
ਸ਼ੇਰਨੀ ਨੂੰ ਇਸ ਹਾਦਸੇ ਤੋਂ ਬਾਅਦ ਉਸ ਨੂੰ ਦੂਜੇ ਗੇਮ ਲਾਜ ਵਿਚ ਲਿਜਾਇਆ ਗਿਆ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਬਾਅਦ ਵਿਚ ਉਸ ਦੇ ਵਿਵਹਾਰ ਦੀ ਦੇਖ-ਰੇਖ ਕਰਨ ਤੋਂ ਬਾਅਦ ਜੰਗਲ ਵਿਚ ਛੱਡ ਦਿੱਤਾ ਜਾਵੇਗਾ। ਸ਼ੇਰਨੀ ਪਹਿਲਾਂ ਦੂਜੇ ਸ਼ੇਰ ਦੇ ਖਿਲਾਫ ਹਮਲਾਵਰ ਹੋ ਗਈ ਤੇ ਅਚਾਨਕ ਉਹ ਵੈਸਟ ਵੱਲ ਮੁੜ ਗਈ ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਲੋਕ ਵੈਸਟ ਨੂੰ 'ਅੰਕਲ ਵੈਸਟ' ਦੇ ਨਾਮ ਨਾਲ ਵੀ ਜਾਣਦੇ ਸਨ।

ਵੈਸਟ ਮੈਜਯੂਸਨ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸ਼ੇਰਾਂ ਨੂੰ ਡਿੱਬਾਬੰਦ ਸ਼ਿਕਾਰ ਤੋਂ ਬਚਾਇਆ ਸੀ। ਡਿੱਬਾਬੰਦ ਸ਼ਿਕਾਰ ਤਹਿਤ ਜਾਨਵਰਾਂ ਦਾ ਇਕ ਬੰਦ ਇਲਾਕੇ ਵਿਚ ਸ਼ਿਕਾਰ ਕੀਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਸ਼ਿਕਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਇਕ ਲਾਜ ਦੇ ਬਾੜੇ ਵਿਚ ਰੱਖਿਆ ਜਾਂਦਾ ਸੀ। ਇਸ ਸ਼ੇਰਨੀ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਸਾਲ 2017 ਵਿਚ ਉਸ ਨੇ ਵੈਸਟ ਦੇ ਲਾਜ ਦੇ ਕੋਲ ਕੰਮ ਕਰਨ ਵਾਲੇ ਇਕ ਵਿਅਕਤੀ 'ਤੇ ਹਮਲਾ ਕਰਕੇ ਉਸ ਦੀ ਜਾਨ ਲੈ ਲਈ ਸੀ।

Baljit Singh

This news is Content Editor Baljit Singh