ਦੱਖਣੀ ਅਫਰੀਕਾ ਨੂੰ ਭਾਰਤ ਤੋਂ ਮਿਲਣਗੀਆਂ ਕੋਵਿਡ-19 ਟੀਕੇ ਦੀਆਂ 15 ਲੱਖ ਖੁਰਾਕਾਂ

01/08/2021 1:53:30 AM

ਜੋਹਾਨਿਸਬਰਗ-ਦੱਖਣੀ ਅਫਰੀਕਾ ਨੂੰ ਇਸ ਮਹੀਨੇ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਤੋਂ ਕੋਵਿਡ-19 ਟੀਕੇ ਦੀਆਂ 10 ਲੱਖ ਖੁਰਾਕਾਂ ਮਿਲਣਗੀਆਂ ਜਦ ਕਿ ਪੰਜ ਲੱਖ ਖੁਰਾਕ ਦੀ ਦੂਜੀ ਖੇਪ ਫਰਵਰੀ ’ਚ ਮਿਲੇਗੀ। ਦੱਖਣੀ ਅਫਰੀਕਾ ’ਚ ਕੋਰੋਨਾ ਵਾਇਰਸ ਇਨਫਕੈਸ਼ਨ ਅਤੇ ਮੌਤਾਂ ਦੀ ਵਧਦੀ ਗਿਣਤੀ ਦਰਮਿਆਨ ਇਹ ਜਾਣਕਾਰੀ ਇਥੇ ਦੇ ਸਿਹਤ ਮਤੰਰੀ ਨੇ ਵੀਰਵਾਰ ਨੂੰ ਦਿੱਤੀ।

ਇਹ ਵੀ ਪੜ੍ਹੋ -ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ ਬੈਨ

ਜ਼ਿਕਰਯੋਗ ਹੈ ਕਿ ਦਵਾਈ ਨਿਰਮਾਤਾ ਕੰਪਨੀ ਐਸਟਰਾਜੇਨੇਕਾ ਨੇ ਦੁਨੀਆ ਦੇ ਸਭ ਤੋਂ ਵੱਡੇ ਟੀਕੇ ਉਤਪਾਦਕ ਐੱਸ.ਆਈ.ਆਈ. ਨਾਲ ਭਾਰਤ ਸਰਕਾਰ, ਹੇਠਲੇ ਅਤੇ ਦਰਮਿਆਨੀ ਆਮਦਨੀ ਸਮੂਹਾਂ ਦੇ ਦੇਸ਼ਾਂ ਨੂੰ ਕੋਵਿਡ-19 ਟੀਕੇ ਦੀ ਸਪਲਾਈ ਲਈ ਸਾਂਝੇਦਾਰੀ ਕੀਤੀ ਹੈ। ਐਸਟਰਾਜੇਨੇਕਾ ਦੇ ਟੀਕੇ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਆਮ ਜ਼ੁਕਾਮ ਦੇ ਵਾਇਰਸ (ਐਡੇਲੋਵਾਇਰਸ) ਦੇ ਕਮਜ਼ੋਰ ਸੰਸਕਰਣ ’ਚ ਜੈਨੇਟਿਕ ਬਦਲਾਅ ਕਰ ਕੇ ਵਿਕਸਿਤ ਕੀਤਾ ਹੈ ਜਿਸ ਨਾਲ ਇਸ ’ਚ ਮਨੁੱਖੀ ਸਰੀਰ ’ਚ ਵਧਣਾ ਅਸੰਭਵ ਹੋ ਜਾਂਦਾ ਹੈ।

ਇਹ ਵੀ ਪੜ੍ਹੋ -ਆਕਸਫੋਰਡ ਤੇ ਐਸਟਰਾਜੇਨੇਕਾ ਟੀਕੇ ਦੀ ਪਹੁੰਚ ਬ੍ਰਿਟੇਨ ’ਚ ‘ਜਨਰਲ ਪ੍ਰੈਕਟੀਸ਼ਨਰ’ ਤੱਕ ਹੋਈ

ਸਿਹਤ ਮਾਮਲਿਆਂ ਨਾਲ ਸੰਬੰਧਿਤ ਸੰਸਦੀ ਕਮੇਟੀ ਨੂੰ ਸੰਬੋਧਿਤ ਕਰਦੇ ਹੋਏ ਸਿਹਤ ਮੰਤਰੀ ਜ਼ਵੇਲੀ ਮਖੀਜੇ ਨੇ ਕਿਹਾ ਕਿ ਟੀਕਿਆਂ ਦਾ ਇਸਤੇਮਾਲ ਮੋਹਰੀ ਮੋਰਚਿਆਂ ’ਤੇ ਕੰਮ ਕਰ ਰਹੇ ਸਿਹਤ ਮੁਲਾਜ਼ਮਾਂ ਦੇ ਟੀਕਾਕਰਣ ’ਚ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਐਲਾਨ ਕਰ ਰਹੇ ਹਾਂ ਕਿ ਦੱਖਣੀ ਅਫਰੀਕਾ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਜਨਵਰੀ ’ਚ ਕੋਵਿਡ-19 ਟੀਕੇ ਦੀਆਂ 10 ਲੱਖ ਖੁਰਾਕਾਂ ਅਤੇ ਫਰਵਰੀ ’ਚ ਪੰਜ ਲੱਖ ਖੁਰਾਕਾਂ ਮਿਲਣਗੀਆਂ।

ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar