ਕ੍ਰਿਸਮਸ ''ਤੇ ਫਿਰ ਤੋਂ ਸੁਣਾਈ ਦੇਵੇਗੀ ਬਿਗ ਬੈਨ ਦੀ ਆਵਾਜ਼

10/15/2017 3:37:11 PM

ਲੰਡਨ (ਭਾਸ਼ਾ)— ਲੰਡਨ ਦੀ ਮਸ਼ਹੂਰ ਬਿਗ ਬੈਨ ਜੋ ਕਿ ਅਗਸਤ ਵਿਚ ਲੋੜੀਂਦੀ ਮੁਰੰਮਤ ਕਾਰਨ ਸ਼ਾਂਤ ਹੋ ਗਈ ਸੀ, ਉਸ ਦੀ ਮਧੁਰ ਆਵਾਜ਼ ਹੁਣ ਕ੍ਰਿਸਮਸ 'ਤੇ ਦੁਬਾਰਾ ਸੁਣਾਈ ਦੇਵੇਗੀ। ਵੈਸਟਮਿਨਸਟਰ ਪੈਲੇਸ ਦੇ ਸੰਸਦੀ ਕੰਪਲੈਕਸ ਵਿਚ ਸਥਿਤ ਬਿਗ ਬੈਨ ਦਾ ਅਧਿਕਾਰਿਕ ਨਾਂ ਐਲਿਜ਼ਾਬੇਥ ਟਾਵਰ ਹੈ। ਇਹ ਘੜੀ ਨਵੇਂ ਸਾਲ ਦੇ ਮੌਕੇ 'ਤੇ ਅੱਧੀ ਰਾਤ ਨੂੰ ਵੱਜਦੀ ਹੈ। 
ਹਾਊਸ ਆਫ ਕੌਮਨਜ਼ ਨੇਤਾ ਐਂਡਰੀਆ ਲੀਡਸਨ ਨੇ ਇਸ ਫੈਸਲੇ 'ਤੇ ਵਿਚਾਰ ਕਰਨ 'ਤੇ ਜ਼ੋਰ ਦਿੱਤਾ ਅਤੇ ਦਸੰਬਰ ਵਿਚ ਤਿਉਹਾਰਾਂ ਦੇ ਮੌਸਮ ਵਿਚ ਘੰਟੀ ਦੀ ਆਵਾਜ਼ ਨੂੰ ਫਿਰ ਤੋਂ ਚਾਲੂ ਕਰਾਉਣ ਵਿਚ ਸਫਲ ਰਹੀ। ਹੁਣ ਇਹ ਤੈਅ ਹੋ ਗਿਆ ਹੈ ਕਿ 23 ਦਸੰਬਰ ਅਤੇ ਨਵੇਂ ਸਾਲ ਵਾਲੇ ਦਿਨ ਇਹ ਘੰਟੀ ਵੱਜੇਗੀ। ਇਕ ਅੰਗਰੇਜੀ ਅਖਬਾਰ ਮੁਤਾਬਕ,''ਕੁਝ ਲੋਕ ਇਹ ਸੋਚ ਸਕਦੇ ਹਨ ਕਿ ਇਹ ਬਹੁਤ ਮਾਮੂਲੀ ਗੱਲ ਹੈ ਪਰ ਮੁਰੰਮਤ ਦੌਰਾਨ ਇਹ ਧਿਆਨ ਰੱਖਣਾ ਵੀ ਸਾਡਾ ਫਰਜ਼ ਹੈ ਕਿ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੀ ਬਿਗ ਬੈਨ ਦਾ ਸਰੂਪ ਉਸੇ ਤਰ੍ਹਾਂ ਬਣਿਆ ਰਹੇ।'' ਉਨ੍ਹਾਂ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਜੇ ਐਫਿਲ ਟਾਵਰ ਜਾਂ ਤਾਜ ਮਹਿਲ ਨੂੰ ਢੱਕ ਦਿੱਤਾ ਜਾਵੇ ਤਾਂ ਦਰਸ਼ਕ ਬਹੁਤ ਨਿਰਾਸ਼ ਹੋਣਗੇ। ਅਜਿਹਾ ਹੀ ਅਹਿਸਾਸ ਐਲੀਜ਼ਾਬੇਥ ਟਾਵਰ ਲਈ ਹੈ।''