ਲੀਬੀਆ ਦੇ ਸਮੁੰਦਰੀ ਤੱਟ ਤੋਂ ਬਚਾਏ ਗਏ ਸੈਂਕੜੇ ਪਰਵਾਸੀ

08/14/2019 3:37:34 PM

ਤ੍ਰਿਪੋਲੀ— ਲੀਬੀਆ ਦੇ ਪੱਛਮੀ ਤੱਟ ਤੋਂ ਕਰੀਬ 100 ਪ੍ਰਵਾਸੀਆਂ ਨੂੰ ਬਚਾਇਆ ਗਿਆ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈ.ਓ.ਐੱਮ.) ਨੇ ਇਹ ਜਾਣਕਾਰੀ ਦਿੱਤੀ ਹੈ। ਆਈ.ਓ.ਐੱਮ. ਨੇ ਟਵਿਟਰ 'ਤੇ ਕਿਹਾ ਕਿ ਲੀਬੀਆ 'ਚ ਅਸ਼ਾਂਤੀ ਤੇ ਸੰਘਰਸ਼ ਦੇ ਵਿਚਾਲੇ 100 ਪਰਵਾਸੀਆਂ ਨੂੰ ਲੀਬੀਆ ਤੱਟ ਵੱਲ ਰਵਾਨਾ ਕੀਤਾ ਗਿਆ ਹੈ। ਸਾਡੀ ਟੀਮ ਤੁਰੰਤ ਸਹਾਇਤਾ ਲਈ ਉਥੇ ਮੌਜੂਦ ਹੈ।

ਆਈ.ਓ.ਐੱਮ. ਨੇ ਜੁਲਾਈ ਦੇ ਅਖੀਰ 'ਚ ਕਿਹਾ ਸੀ ਕਿ ਤ੍ਰਿਪੋਲੀ ਤੋਂ ਕਰੀਬ 120 ਕਿਲੋਮੀਟਰ ਦੂਰ ਖੋਮਸ ਸ਼ਹਿਰ ਦੇ ਸਮੁੰਦਰੀ ਖੇਤਰ 'ਚ ਕਿਸ਼ਤੀ ਡੁੱਬਣ ਨਾਲ 100 ਤੋਂ ਵਧੇਰੇ ਪਰਵਾਸੀ ਲਾਪਤਾ ਹੋ ਗਏ ਹਨ। ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਸੰਯੁਕਤ ਰਾਸ਼ਟਰ ਸਮਰਥਿਤ ਲੀਬੀਆਈ ਸਰਕਾਰ ਤੇ ਵਿਧਰੋਹੀ ਫੌਜ ਦੇ ਵਿਚਾਲੇ ਸੰਘਰਸ਼ ਜਾਰੀ ਹੈ। ਲੀਬੀਆ ਦੀ ਵਿਧਰੋਹੀ ਫੌਜ ਸਰਕਰਾ ਨੂੰ ਹਟਾਕੇ ਤ੍ਰਿਪੋਲੀ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੰਘਰਸ਼ 'ਚ ਹੁਣ ਤੱਕ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ, 5700 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ ਤੇ 1,20,000 ਤੋਂ ਜ਼ਿਆਦਾ ਲੋਕ ਬੇਘਰ ਹੋਏ ਹਨ। ਅਸੁਰੱਖਿਆ ਕਾਰਨ ਪਰਵਾਸੀ ਲੀਬੀਆ ਤੋਂ ਭੂ-ਮੱਧ ਸਾਗਰ ਨੂੰ ਪਾਰ ਕਰ ਯੂਰਪ ਪਹੁੰਚਨਾ ਚਾਹੁੰਦੇ ਹਨ ਤੇ ਇਸ ਦੌਰਾਨ ਉਹ ਆਪਣੀ ਜਾਨ ਜੋਖਮ 'ਚ ਪਾਉਂਦੇ ਹਨ।

Baljit Singh

This news is Content Editor Baljit Singh