ਸੋਮਾਲੀਆ: ਅਲ-ਸ਼ਬਾਬ ਦੇ 5 ਅੱਤਵਾਦੀ ਡਰੋਨ ਹਮਲੇ ''ਚ ਢੇਰ

03/11/2020 6:47:17 PM

ਮੋਗਾਦਿਸ਼ੂ- ਦੱਖਣੀ ਸੋਮਾਲੀਆ ਵਿਚ ਅਮਰੀਕਾ-ਸੋਮਾਲੀ ਦੇ ਸੰਯੁਕਤ ਹਵਾਈ ਹਮਲੇ ਵਿਚ ਮੰਗਲਵਾਰ ਨੂੰ ਅਲ-ਸ਼ਬਾਬ ਦੇ ਪੰਜ ਅੱਤਵਾਦੀ ਮਾਰੇ ਗਏ। ਅਮਰੀਕਾ-ਅਫਰੀਕਾ ਕਮਾਨ (ਏ.ਐਫ.ਆਰ.ਆਈ.ਸੀ.ਓ.ਐਮ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 

ਏ.ਐਫ.ਆਰ.ਆਈ.ਸੀ.ਓ.ਐਮ. ਨੇ ਇਕ ਬਿਆਨ ਵਿਚ ਕਿਹਾ ਕਿ ਤਾਜ਼ੇ ਹਮਲੇ ਵਿਚ ਕੋਈ ਨਾਗਰਿਕ ਨਹੀਂ ਮਾਰਿਆ ਗਿਆ। ਜਨਾਲੇ ਦੇ ਕੋਲ ਅਲ-ਸ਼ਬਾਬ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲਾ ਕੀਤਾ ਗਿਆ। ਮੰਗਲਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਹਾਲਾਂਕਿ ਇਸ ਹਵਾਈ ਹਮਲੇ ਵਿਚ ਕੋਈ ਨਾਗਰਿਕ ਜ਼ਖਮੀ ਨਹੀਂ ਹੋਇਆ। ਸਾਨੂੰ ਸੋਸ਼ਲ ਮੀਡੀਆ ਰਿਪੋਰਟਾਂ ਦੇ ਬਾਰੇ ਜਾਣਕਾਰੀ ਹੈ, ਜਿਸ ਵਿਚ ਹਮਲਿਆਂ ਵਿਚ ਸਥਾਨਕ ਨਾਗਰਿਕਾਂ ਦੇ ਮਾਰੇ ਜਾਣ ਦੇ ਦੋਸ਼ ਲਾਏ ਗਏ ਹਨ। 

Baljit Singh

This news is Content Editor Baljit Singh