ਸੋਸ਼ਲ ਮੀਡੀਆ ''ਤੇ ਕੱਟੜਵਾਦੀਆਂ ਦੀ ਪਛਾਣ ਦਾ ਤਰੀਕਾ ਲੱਭਿਆ ਗਿਆ

09/18/2018 5:44:18 PM

ਵਾਸ਼ਿੰਗਟਨ (ਭਾਸ਼ਾ)— ਵਿਗਿਆਨੀਆਂ ਨੇ ਸੋਸ਼ਲ ਮੀਡੀਆ 'ਤੇ ਆਈ.ਐੱਸ.ਆਈ.ਐੱਸ. ਜਿਹੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਕੱਟੜਵਾਦੀਆਂ ਦੀ ਪਛਾਣ ਦਾ ਤਰੀਕਾ ਲੱਭ ਲੈਣ ਦਾ ਦਾਅਵਾ ਕੀਤਾ ਹੈ। ਇਸ ਨਾਲ ਆਪਣੇ ਸੋਸ਼ਲ ਮੀਡੀਆਂ ਖਾਤਿਆਂ 'ਤੇ ਇਤਰਾਜ਼ਯੋਗ ਚੀਜ਼ਾਂ ਲਿਖਣ, ਬੋਲਣ ਜਾਂ ਸਾਂਝੀਆਂ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਪਛਾਣ ਯਕੀਨੀ ਹੋ ਸਕੇਗੀ। ਉੱਧਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਪਰੇਸ਼ਾਨ ਕਰਨ, ਨਵੇਂ ਮੈਂਬਰਾਂ ਦੀ ਭਰਤੀ ਕਰਨ ਅਤੇ ਹਿੰਸਾ ਭੜਕਾਉਣ ਲਈ ਵਰਤੇ ਜਾਣ ਵਾਲੇ ਆਨਲਾਈਨ ਕੱਟੜਵਾਦੀ ਸਮੂਹਾਂ ਦੀ ਗਿਣਤੀ ਅਤੇ ਉਨ੍ਹਾਂ ਦਾ ਆਕਾਰ ਵਧਦਾ ਜਾ ਰਿਹਾ ਹੈ। 

ਪ੍ਰਮੁੱਖ ਸੋਸ਼ਲ ਮੀਡੀਆ ਸਾਈਟ ਇਸ ਰੁਝਾਨ ਦਾ ਮੁਕਾਬਲਾ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਉਹ ਇਨ੍ਹਾਂ ਖਾਤਿਆਂ ਦੀ ਪਛਾਣ ਲਈ ਯੂਜ਼ਰਸ ਵੱਲੋਂ ਕਿਸੇ ਪੋਸਟ ਨੂੰ 'ਰਿਪੋਰਟ' ਕਰਨ 'ਤੇ ਕਾਫੀ ਹੱਦ ਤਕ ਨਿਰਭਰ ਰਹਿੰਦੀ ਹੈ। ਸਾਲ 2016 ਵਿਚ ਟਵਿੱਟਰ ਨੇ ਦੱਸਿਆ ਸੀ ਕਿ ਉਸ ਨੇ ਆਈ.ਐੱਸ.ਆਈ.ਐੱਸ. ਨਾਲ ਜੁੜੇ 3,60,000 ਖਾਤਿਆਂ ਨੂੰ ਬੰਦ ਕਰ ਦਿੱਤਾ ਹੈ। ਇਕ ਵਾਰ ਕੋਈ ਖਾਤਾ ਵਰਤੋਂ ਤੋਂ ਰੋਕ ਦਿੱਤੇ ਜਾਣ ਦੇ ਬਾਅਦ ਉਸ ਯੂਜ਼ਰ ਵੱਲੋਂ ਕੋਈ ਨਵਾਂ ਖਾਤਾ ਖੋਲ੍ਹਣ ਜਾਂ ਬਹੁਤ ਸਾਰੇ ਖਾਤੇ ਸੰਚਾਲਿਤ ਕਰਨ ਦੀ ਸੰਭਾਵਨਾ ਘੱਟ ਰਹਿੰਦੀ ਹੈ। ਮੈਸਾਚੁਸੈਟਸ ਇੰਸਟੀਚਿਊਟ ਆਫ ਤਕਨਾਲੋਜੀ (ਐੱਮ.ਆਈ.ਟੀ.) ਦੇ ਤੌਹੀਦ ਜਮਾਂ ਨੇ ਕਿਹਾ,''ਸੋਸ਼ਲ ਮੀਡੀਆ ਕੱਟੜਵਾਦੀ ਸੰਗਠਨਾਂ ਲਈ ਤਾਕਤਵਰ ਮੰਚ ਬਣ ਗਿਆ ਹੈ। ਭਾਵੇਂ ਇਹ ਆਈ.ਐੱਸ.ਆਈ.ਐੱਸ. ਹੋਵੇ ਜਾਂ ਗੋਰਾ ਰਾਸ਼ਟਰਵਾਦੀ 'ਆਲਟ-ਰਾਈਟ' ਸਮੂਹ।'' 

ਜਮਾਂ ਨੇ ਅੱਗੇ ਕਿਹਾ,''ਇਹ ਸਮੂਹ ਨਫਰਤ ਨਾਲ ਭਰਿਆ ਪ੍ਰਚਾਰ ਕਰਨ, ਹਿੰਸਾ ਭੜਕਾਉਣ ਅਤੇ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਸੋਸ਼ਲ ਨੈੱਟਵਰਕਾਂ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਇਹ ਆਮ ਲੋਕਾਂ ਲਈ ਖਤਰਾ ਬਣ ਗਏ ਹਨ।'' ਸ਼ੋਧ ਕਰਤਾਵਾਂ ਨੇ ਕਰੀਬ 5,000 ਅਜਿਹੇ ''ਸੀਡ'' ਯੂਜ਼ਰਸਾਂ ਨਾਲ ਟਵਿੱਟਰ ਦੇ ਅੰਕੜੇ ਇਕੱਠੇ ਕੀਤੇ, ਜਿਨ੍ਹਾਂ ਤੋਂ ਆਈ.ਐੱਸ.ਆਈ.ਐੱਸ. ਦੇ ਮੈਂਬਰ ਜਾਣੂ ਸਨ ਜਾਂ ਜੋ ਆਈ.ਐੱਸ.ਆਈ.ਐੱਸ. ਦੇ ਕਈ ਜਾਣੂ ਮੈਂਬਰਾਂ ਜਾਂ ਫਾਲੋਅਰਜ਼ ਦੇ ਤੌਰ 'ਤੇ ਜੁੜੇ ਸਨ। ਉਨ੍ਹਾਂ ਨੇ ਖਬਰਾਂ, ਬਲਾਗ, ਕਾਨੂੰਨ ਦਾ ਪਾਲਨ ਕਰਾਉਣ ਵਾਲੀਆਂ ਏਜੰਸੀਆਂ ਵੱਲੋਂ ਜਾਰੀ ਕੀਤੀਆਂ ਗਈਆਂ ਰਿਪੋਰਟਾਂ 'ਤੇ ਥਿਕ ਟੈਂਕ ਜ਼ਰੀਏ ਉਨ੍ਹਾਂ ਦੇ ਨਾਮ ਹਾਸਲ ਕੀਤੇ। ਇਨ੍ਹਾਂ ਯੂਜ਼ਰਸ ਦੀ ਟਾਈਮਲਾਈਨ ਨਾਲ 48 ਲੱਖ ਟਵੀਟਾਂ ਦੀ ਸਮੱਗਰੀ ਦੀ ਸਮੀਖਿਆ ਕਰਨ ਦੇ ਇਲਾਵਾ ਉਨ੍ਹਾਂ ਨੇ ਖਾਤਿਆਂ ਦੀ ਮੁਅੱਤਲੀ ਦਾ ਵੀ ਪਤਾ ਲਗਾਇਆ।