...ਤਾਂ ਇਸ ਕਾਰਣ ਬਰਬਾਦ ਹੋਈਆਂ J&J ਕੋਰੋਨਾ ਵੈਕਸੀਨ ਦੀਆਂ 1.5 ਕਰੋੜ ਖੁਰਾਕਾਂ

04/02/2021 1:32:33 AM

ਵਾਸ਼ਿੰਗਟਨ-ਕੋਰੋਨਾ ਵੈਕਸੀਨ ਦੇ ਇਕ ਬੈਚ 'ਚ ਖਾਮੀ ਦੇ ਚੱਲਦੇ ਜਾਨਸਨ ਐਂਡ ਜਾਨਸਨ ਨੂੰ ਭਾਰੀ ਨੁਕਸਾਨ ਹੋਇਆ ਹੈ। ਇਹ ਗੜਬੜੀ ਇਮਰਜੇਟ ਬਾਇਓਸਾਲਿਉਸ਼ਨ ਨਾਮਕ ਕੰਪਨੀ ਤੋਂ ਹੋਈ, ਜਿਥੇ ਇਹ ਵੈਕਸੀਨ ਬਣਾਈ ਜਾ ਰਹੀ ਸੀ। ਕੰਪਨੀ ਨੇ ਇਹ ਤਾਂ ਨਹੀਂ ਦੱਸਿਆ ਕਿ ਮਨੁੱਖੀ ਭੁੱਲ ਦੇ ਚੱਲਦੇ ਕਿੰਨੀ ਵੈਕਸੀਨ ਬਰਬਾਦ ਹੋਈ ਹੈ ਪਰ ਨਿਊਯਾਰਕ ਟਾਈਮਜ਼ ਨੇ ਡੇਢ ਕਰੋੜ ਵੈਕਸੀਨ ਦੀ ਬਰਬਾਦੀ ਦੀ ਗੱਲ ਕਹੀ ਹੈ। ਹਾਲਾਂਕਿ ਸਮਾਚਾਰ ਪੱਤਰ ਨੇ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ-ਕੋਰੋਨਾ ਮਹਾਮਾਰੀ ਦੇ ਲੰਬੇ ਸਮੇਂ ਤੱਕ ਰਹਿਣ ਦਾ ਖਤਰਾ ਹੈ : WHO ਅਧਿਕਾਰੀ

ਮਨੁੱਖੀ ਭੁੱਲ ਦੇ ਚੱਲਦੇ ਕੰਪਨੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ
ਨਿਊਯਾਰਕ ਟਾਈਮਜ਼ ਮੁਤਾਬਕ ਇਮਰਜੇਟ ਬਾਇਓਸਾਲਿਉਸ਼ਨ 'ਚ ਹੀ ਐਸਟ੍ਰਾਜੇਨੇਕਾ ਅਤੇ ਜਾਨਸਨ ਐਂਡ ਜਾਸਨਸ ਆਪਣੀ ਕੋਰੋਨਾ ਵੈਕਸੀਨ ਬਣਵਾ ਰਹੇ ਹਨ। ਇਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਦੋਵਾਂ ਵੈਕਸੀਨ 'ਚ ਵਰਤੀਆਂ ਜਾਣ ਵਾਲੀਆਂ ਸਮੱਗਰੀਆਂ ਇਕੱਠੀਆਂ ਕਰ ਦਿੱਤੀਆਂ, ਜਿਸ ਦੇ ਚੱਲਦੇ ਇਹ ਦਿੱਕਤ ਪੈਦਾ ਹੋਈ। ਕੋਰੋਨਾ ਮਹਾਮਾਰੀ ਨੂੰ ਦੂਰ ਕਰਨ ਲਈ ਜਾਨਸਨ ਐਂਡ ਜਾਨਸਨ ਦੇ ਟੀਕੇ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੀ ਨਾ ਸਿਰਫ ਇਕ ਡੋਜ਼ ਦੀ ਜ਼ਰੂਰਤ ਹੁੰਦੀ ਹੈ ਸਗੋਂ ਇਸ ਨੂੰ ਰੱਖਣਾ ਵੀ ਆਸਾਨ ਹੈ।

ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar