ਲੋਹੜੇ ਦੀ ਗਰਮੀ ''ਚ ਬਰਫਬਾਰੀ ਨੇ ਠਾਰੇ ਵਿਕਟੋਰੀਅਨ ਲੋਕ, ਮੌਸਮ ਹੋਇਆ ਸੁਹਾਵਣਾ

02/20/2017 8:17:01 PM

ਮੈਲਬੌਰਨ— ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲੋਹੜੇ ਦੀ ਗਰਮੀ ਨੇ ਵਿਕਟੋਰੀਆ ਵਾਸੀਆਂ ਦੇ ਵੱਟ ਕੱਢੇ ਹੋਏ ਸਨ ਪਰ ਐਤਵਾਰ ਰਾਤ ਨੂੰ ਪਹਾੜੀ ਇਲਾਕਿਆਂ ''ਚ ਹੋਈ ਬਰਫਬਾਰੀ ਨਾਲ ਸੂਬੇ ''ਚ ਕਈ ਥਾਂਈਂ ਮੌਸਮ ਕਾਫੀ ਸੁਹਾਵਣਾ ਹੋ ਗਿਆ। ਇਸ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਸੋਮਵਾਰ ਦੁਪਹਿਰ ਨੂੰ ਵੀ ਮਾਊਂਟ ਬੁਲਰ, ਮਾਊਂਟ ਹੋਥਾਮ ਅਤੇ ਫਾਲਜ਼ ਕਰੀਕ ਇਲਾਕਿਆਂ ''ਚ ਬਰਫਬਾਰੀ ਜਾਂ ਫਿਰ ਮੀਂਹ ਪੈ ਸਕਦਾ ਹੈ। ਇਸ ਕਾਰਨ ਤਾਪਮਾਨ ''ਚ ਭਾਰੀ ਗਿਰਾਵਟ ਆ ਸਕਦੀ ਹੈ। 
ਉੱਧਰ ਬਰਫਬਾਰੀ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਨੇ ਇਸ ਸੰਬੰਧ ''ਚ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ। ਤਸਵੀਰਾਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀਆਂ ਟਿੱਪਣੀਆਂ ਵੀ ਦਿੱਤੀਆਂ। ਵਧੇਰੇ ਲੋਕਾਂ ਨੇ ਗਰਮੀਆਂ ਦੇ ਮੌਸਮ ''ਚ ਹੋਈ ਬਰਫਬਾਰੀ ''ਤੇ ਹੈਰਾਨੀ ਪ੍ਰਗਟਾਈ ਹੈ।